ਅਫ਼ਗਾਨਿਸਤਾਨ 'ਚੋਂ ਅਮਰੀਕੀ ਮੁਹਿੰਮ ਖ਼ਤਮ, ਤਾਲਿਬਾਨ ਨੇ ਆਜ਼ਾਦੀ ਦਾ ਐਲਾਨ ਕਰ ਮਨਾਇਆ ਜਿੱਤ ਦਾ ਜਸ਼ਨ

08/31/2021 10:28:06 AM

ਕਾਬੁਲ (ਭਾਸ਼ਾ) : ਤਾਲਿਬਾਨ ਨੇ ਦੇਸ਼ ਤੋਂ ਅਮਰੀਕੀ ਫ਼ੌਜੀਆਂ ਦੀ ਪੂਰਨ ਵਾਪਸੀ ਦੇ ਬਾਅਦ ਅਫ਼ਗਾਨਿਸਤਾਨ ਦੇ ਪੂਰੀ ਤਰ੍ਹਾਂ ਆਜ਼ਾਦ ਹੋਣ ਦਾ ਐਲਾਨ ਕੀਤਾ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਮੰਗਲਵਾਰ ਨੂੰ ਕਿਹਾ, ‘ਸਾਰੇ ਅਮਰੀਕੀ ਫ਼ੌਜੀ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋ ਗਏ ਹਨ ਅਤੇ ਹੁਣ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੈ।’ ਅਮਰੀਕਾ ਨੇ ਵੀ ਮੰਗਲਵਾਰ ਦੀ ਡੈਡਲਾਈਨ ਤੋਂ ਪਹਿਲਾਂ ਆਪਣੇ ਫ਼ੌਜੀਆਂ ਦੀ ਵਾਪਸੀ ਦੀ ਪੁਸ਼ਟੀ ਕੀਤੀ, ਜਿਸ ਦੇ ਨਾਲ ਹੀ ਇਸ ਯੁੱਧ ਪ੍ਰਭਾਵਿਤ ਦੇਸ਼ ਵਿਚ ਕਰੀਬ 20 ਸਾਲ ਦੀ ਅਮਰੀਕੀ ਫ਼ੌਜ ਦੀ ਮੌਜੂਦਗੀ ਖ਼ਤਮ ਹੋ ਗਈ ਹੈ।

ਇਹ ਵੀ ਪੜ੍ਹੋ: ਕੀ ਭਾਰਤ ਦੇ ਮੋਡੇ ’ਤੇ ਬੰਦੂਕ ਰੱਖ ਕੇ ਦੁਨੀਆ ’ਚ ਅਕਸ ਸੁਧਾਰਨਾ ਚਾਹੁੰਦੈ ਤਾਲਿਬਾਨ?

 

ਤਾਲਿਬਾਨ ਦੇ ਲੜਾਕਿਆਂ ਨੇ ਅਮਰੀਕੀ ਜਹਾਜ਼ਾਂ ਨੂੰ ਸੋਮਵਾਰ ਦੇਰ ਰਾਤ ਰਵਾਨਾ ਹੁੰਦੇ ਦੇਖਿਆ ਅਤੇ ਫਿਰ ਹਵਾ ਵਿਚ ਗੋਲੀਆਂ ਅਤੇ ਪਟਾਕੇ ਚਲਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਕਾਬੁਲ ਹਵਾਈ ਅੱਡੇ ’ਤੇ ਤਾਇਨਾਤ ਤਾਲਿਬਾਨ ਦੇ ਇਕ ਲੜਾਕੇ ਹੇਮਾਦ ਸ਼ੇਰਜਾਦ ਨੇ ਕਿਹਾ, ‘ਆਖ਼ਰੀ ਪੰਜ ਜਹਾਜ਼ ਰਵਾਨਾ ਹੋ ਗਏ ਹਨ ਅਤੇ ਹੁਣ ਇਹ ਮੁਹਿੰਮ ਖ਼ਤਮ ਹੋ ਗਈ ਹੈ। ਆਪਣੀ ਖ਼ੁਸ਼ੀ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਸਾਡੇ 20 ਸਾਲ ਦਾ ਬਲਿਦਾਨ ਕੰਮ ਆਇਆ।’

ਇਹ ਵੀ ਪੜ੍ਹੋ: ਦੁਬਈ ਨੇ ਇਨ੍ਹਾਂ ਸ਼ਰਤਾਂ ਨਾਲ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਦੇਣਾ ਕੀਤਾ ਸ਼ੁਰੂ

ਅਮਰੀਕਾ ਸੈਂਟਰਲ ਕਮਾਂਡ ਦੇ ਜਨਰਲ ਫ੍ਰੈਂਕ ਮੈਕੇਂਜੀ ਨੇ ਵੀ ਵਾਸ਼ਿੰਗਟਨ ਵਿਚ ਮੁਹਿੰਮ ਖ਼ਤਮ ਹੋਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਤੋਂ ਦੇਰ ਰਾਤ 3 ਵੱਜ ਕੇ 29 ਮਿੰਟ (ਪੂਰਬੀ ਟਾਈਮ ਜ਼ੋਨ) ’ਤੇ ਆਖ਼ਰੀ ਜਹਾਜ਼ਾਂ ਨੇ ਉਡਾਣ ਭਰੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News