ਲਾੜੀ ਨੂੰ ਫੌਜੀ ਹੈਲੀਕਾਪਟਰ 'ਚ ਬਿਠਾ ਕੇ ਘਰ ਲਿਆਇਆ ਤਾਲਿਬਾਨੀ ਕਮਾਂਡਰ, ਬਦਲੇ 'ਚ ਸਹੁਰੇ ਨੂੰ ਦਿੱਤੇ 12 ਲੱਖ
Tuesday, Jul 05, 2022 - 10:28 AM (IST)
ਕਾਬੁਲ- ਤਾਲਿਬਾਨ ਫਿਰ ਤੋਂ ਆਪਣੇ ਵੱਖਰੇ ਤਰ੍ਹਾਂ ਦੇ ਕੰਮਾਂ ਨਾਲ ਸੁਰਖੀਆਂ ਖੱਟ ਰਿਹਾ ਹੈ। ਨਵੀਂ ਘਟਨਾ ਵਿਚ ਇਕ ਤਾਲਿਬਾਨੀ ਕਮਾਂਡਰ ਆਪਣੀ ਨਵੀਂ ਵਿਆਹੀ ਲਾੜੀ ਨੂੰ ਫੌਜੀ ਹੈਲੀਕਾਪਟਰ ਵਿਚ ਬਿਠਾ ਕੇ ਘਰ ਲਿਆਇਆ। ਇਸ ਕਮਾਂਡਰ ਦੇ ਬਾਰੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ ਦੇ ਪਿਤਾ ਨੂੰ ਦਾਜ ਦੇ ਰੂਪ ਵਿਚ 12,00,000 ਅਫਗਾਨੀ ਰੁਪਏ ਦਿੱਤੇ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਕਮਾਂਡਰ ਨੂੰ ਹੱਕਾਨੀ ਸ਼ਾਖਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਵਾਇਰਲ ਹੋਈ ਵੀਡੀਓ ਵਿੱਚ ਕਮਾਂਡਰ ਦੀ ਪਤਨੀ ਨੂੰ ਇੱਕ ਫੌਜੀ ਹੈਲੀਕਾਪਟਰ ਤੋਂ ਇੱਕ ਘਰ ਦੇ ਨੇੜੇ ਉਤਰਦੇ ਦੇਖਿਆ ਜਾ ਸਕਦਾ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਕਮਾਂਡਰ ਦੀ ਪਤਨੀ ਲੋਗਰ ਦੇ ਬਰਕੀ ਬਾਰਕ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਕਮਾਂਡਰ ਦਾ ਘਰ ਖੋਸਤ ਸੂਬੇ ਵਿੱਚ ਹੈ।
ਇਹ ਵੀ ਪੜ੍ਹੋ: ਪਾਕਿ ’ਚ ਹੁਣ ਬੱਸ ’ਚ ਜਬਰ-ਜ਼ਿਨਾਹ, ਇੰਝ ਮੌਕਾ ਵੇਖ ਕੰਡਕਟਰ ਨੇ ਦਿੱਤਾ ਘਟਨਾ ਨੂੰ ਅੰਜਾਮ
ਹਾਲਾਂਕਿ ਤਾਲਿਬਾਨ ਦੇ ਉਪ ਬੁਲਾਰੇ ਕਾਰੀ ਯੂਸੁਫ ਅਹਿਮਦੀ ਨੇ ਇਸ ਨੂੰ ਅਫ਼ਵਾਹ ਕਰਾਕ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਤਾਲਿਬਾਨ ਸਰਕਾਰ ਇਸ ਦੋਸ਼ ਦਾ ਖੰਡਨ ਕਰਦੀ ਹੈ। ਵਾਇਰਲ ਹੋਈ ਇਸ ਵੀਡੀਓ ਦੀ ਦੇਸ਼ਭਰ ਵਿਚ ਆਲੋਚਨਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਤਾਲਿਬਾਨੀ ਕਮਾਂਡਰ ਦੀ ਇਹ ਹਰਕਤ ਲੋਯਾ ਜਿਰਗਾ ਵਿਚ ਸੁਪਰੀਮ ਲੀਡਰ ਦੇ ਦਿੱਤੇ ਗਏ ਭਾਸ਼ਣ ਦੇ ਉਲਟ ਹੈ। ਅਫਗਾਨ ਤਾਲਿਬਾਨ ਦੇ ਮੁਖੀ ਹੈਬਤੁੱਲਾ ਅਖੁੰਦਜ਼ਾਦਾ ਨੇ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਤੋਂ ਵੱਧ ਵਿਆਹ ਨਾ ਕਰਨ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਸੁਪਰੀਮ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਉਹ ਦੋ, ਤਿੰਨ ਜਾਂ ਚਾਰ ਵਿਆਹ ਨਾ ਕਰਨ। ਇਹ ਜ਼ਰੂਰੀ ਨਹੀਂ ਹੈ ਅਤੇ ਮਹਿੰਗਾ ਵੀ ਹੈ। ਪਿਛਲੇ ਸਾਲ ਸੱਤਾ 'ਚ ਆਉਣ ਤੋਂ ਪਹਿਲਾਂ ਜਨਵਰੀ 'ਚ ਤਾਲਿਬਾਨ ਨੇ ਅਜਿਹਾ ਹੀ ਫ਼ਰਮਾਨ ਜਾਰੀ ਕੀਤਾ ਸੀ। ਇਸ ਵਿਚ ਤਾਲਿਬਾਨ ਨੇ ਨੇਤਾਵਾਂ ਅਤੇ ਕਮਾਂਡਰਾਂ ਦੇ ਇਕ ਤੋਂ ਵੱਧ ਪਤਨੀਆਂ ਰੱਖਣ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਦੌਰਾਨ ਤਾਲਿਬਾਨ ਨੇ ਕਿਹਾ ਸੀ ਕਿ ਅਜਿਹੀ ਪ੍ਰਥਾ ਨਾਲ ਸਾਡੇ ਦੁਸ਼ਮਣਾਂ ਨੂੰ ਆਲੋਚਨਾ ਕਰਨ ਦਾ ਮੌਕਾ ਮਿੱਲ ਜਾਂਦਾ ਹੈ।
ਇਹ ਵੀ ਪੜ੍ਹੋ: ਅਜਬ-ਗਜ਼ਬ: ਮਰਦਾਨਗੀ ਸਾਬਤ ਕਰਨ ਲਈ ਕੀੜੀਆਂ ਤੋਂ ਖੁਦ ਨੂੰ ਕਟਵਾਉਂਦੇ ਹਨ ਲੋਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।