ਤਾਲਿਬਾਨ ਵੱਲੋਂ ਅਫਗਾਨ ਫੌਜੀਆਂ ਨਾਲ ਲੜਦਾ ਪਾਕਿਸਤਾਨੀ ਫੌਜੀ ਅਧਿਕਾਰੀ ਕਾਬੂ

Wednesday, Jun 23, 2021 - 07:17 PM (IST)

ਤਾਲਿਬਾਨ ਵੱਲੋਂ ਅਫਗਾਨ ਫੌਜੀਆਂ ਨਾਲ ਲੜਦਾ ਪਾਕਿਸਤਾਨੀ ਫੌਜੀ ਅਧਿਕਾਰੀ ਕਾਬੂ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਅਫਗਾਨਿਸਤਾਨ ਦੀ ਖੁਫੀਆ ਏਜੰਸੀ ਨੇ ਪਾਕਿਸਤਾਨ ਦੇ ਇਕ ਫੌਜੀ ਅਧਿਕਾਰੀ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗਿ੍ਫਤਾਰ ਕਰਨ ’ਚ ਸਫ਼ਲਤਾਂ ਪ੍ਰਾਪਤ ਕੀਤੀ ਹੈ, ਜੋ ਅਫਗਾਨ ਤਾਲਿਬਾਨ ਵੱਲੋਂ ਅਫਗਾਨ ਫੌਜੀਆਂ ਨਾਲ ਲੜ ਰਿਹਾ ਸੀ। ਉਕਤ ਪਾਕਿਸਤਾਨੀ ਫੌਜੀ ਦੀ ਪਛਾਣ ਕੈਪਟਨ ਅਜੀਮ ਅਖ਼ਤਰ ਦੇ ਰੂਪ ’ਚ ਹੋਈ ਹੈ। ਸੂਤਰਾਂ ਦੇ ਅਨੁਸਾਰ ਜੋ ਪਾਕਿਸਤਾਨੀ ਫੌਜੀ ਅਫਗਾਨਿਸਤਾਨ ’ਚ ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ ’ਚ ਫੜਿਆ ਗਿਆ ਹੈ, ਉਸ ਦਾ ਪਿਤਾ ਵੀ ਫੌਜ ’ਚ ਹੈ ਅਤੇ ਦਾਦਾ ਪਾਕਿਸਤਾਨੀ ਫੌਜ ਤੋਂ ਰਿਟਾਇਰ ਹੋ ਚੁੱਕਾ ਹੈ। ਪਾਕਿਸਤਾਨੀ ਫੌਜੀਆਂ ਅਧਿਕਾਰੀਆਂ ਦੇ ਅਨੁਸਾਰ ਅਜੀਮ ਅਖ਼ਤਰ ਕੁਝ ਮਹੀਨਿਆਂ ਤੋਂ ਫੌਜ ਤੋਂ ਲਾਪਤਾ ਸੀ ਅਤੇ ਉਸ ਦਾ ਹੁਣ ਪਾਕਿਸਤਾਨੀ ਫੌਜ ਨਾਲ ਸਬੰਧ ਨਹੀਂ ਹੈ, ਜਦਕਿ ਅਫਗਾਨਿਸਤਾਨ ’ਚ ਉਕਤ ਗਿ੍ਫਤਾਰ ਅਜੀਮ ਅਖ਼ਤਰ ਨੇ ਸਵੀਕਾਰ ਕੀਤਾ ਹੈ ਕਿ ਉਹ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ’ਤੇ ਤਾਲਿਬਾਨ ਦੀ ਮਦਦ ਕਰ ਰਿਹਾ ਹੈ।


author

Manoj

Content Editor

Related News