ਤਾਲਿਬਾਨ ਨੇ ਕਰਮਚਾਰੀ ਬੀਬੀਆਂ ਦੇ ਮਹਿਲਾ ਮੰਤਰਾਲਾ ’ਚ ਪ੍ਰਵੇਸ਼ ਕਰਨ ’ਤੇ ਲਗਾਈ ਪਾਬੰਦੀ

Friday, Sep 17, 2021 - 03:01 PM (IST)

ਕਾਬੁਲ : ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਕਿਹਾ ਸੀ ਕਿ ਬੀਬੀਆਂ ਨੂੰ ਉਨ੍ਹਾਂ ਦੇ ਸਾਰੇ ਅਧਿਕਾਰ ਦਿੱਤੇ ਜਾਣਗੇ ਪਰ ਹੁਣ ਤਾਲਿਬਾਨ ਆਪਣੇ ਵਾਅਦਿਆਂ ਤੋਂ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ। ਤਾਲਿਬਾਨ ਨੇ ਕਾਬੁਲ ਵਿਚ ਮਹਿਲਾ ਮਾਮਲਿਆਂ ਦੇ ਮੰਤਰਾਲੇ ਵਿਚ ਕਰਮਚਾਰੀ ਬੀਬੀਆਂ ਦੇ ਪ੍ਰਵੇਸ਼ ’ਤੇ ਪਾਬੰਦੀ ਲਗਾ ਦਿੱਤੀ ਹੈ। ਮੰਤਰਾਲੇ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਸਿਰਫ਼ ਪੁਰਸ਼ਾਂ ਨੂੰ ਹੀ ਮੰਤਰਾਲੇ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਹੋਵੇਗੀ। ਸਮਾਚਾਰ ਏਜੰਸੀ ਏ.ਐਨ.ਆਈ. ਨੇ ਮੰਤਰਾਲੇ ਦੇ ਕਰਮਚਾਰੀ ਦੇ ਹਵਾਲੇ ਤੋਂ ਦੱਸਿਆ ਕਿ 4 ਬੀਬੀਆਂ ਨੂੰ ਮੰਤਰਾਲੇ ਦੇ ਭਵਨ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਬੀਬੀਆਂ ਨੇ ਹੁਣ ਕਾਰਜਵਾਹਕ ਤਾਲਿਬਾਨ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਮੰਤਰਾਲੇ ਨੇੜੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ: ਅਮਰੀਕਾ-ਪਾਕਿ ਸਬੰਧਾਂ ’ਚ ਖ਼ਟਾਸ ਦੀ ਸ਼ੁਰੂਆਤ, ਇਮਰਾਨ ਬੋਲੇ- ਫੋਨ ਨਹੀਂ ਉਠਾ ਰਹੇ ਬਾਈਡੇਨ, ਇੰਨੀ ਬੇਰੁਖੀ ਪਹਿਲਾਂ ਕਦੇ ਨਹੀਂ ਸੀ

ਦੱਸ ਦੇਈਏ ਕਿ ਤਾਲਿਬਾਨ ਦਾ ਯੁੱਧ ਪ੍ਰਭਾਵਿਤ ਦੇਸ਼ ’ਤੇ ਕਬਜ਼ਾ ਅਫ਼ਗਾਨਿਸਤਾਨ ਤੋਂ ਅੰਤਰਰਾਸ਼ਟਰੀ ਫ਼ੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਹੋਇਆ। ਪਿਛਲੇ ਮਹੀਨੇ ਕਾਬੁਲ ’ਤੇ ਕਬਜ਼ਾ ਕਰਨ ਦੇ ਬਾਅਦ ਆਪਣੇ ਪਹਿਲੇ ਮੀਡੀਆ ਬਿਆਨ ਵਿਚ ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਤਾਲਿਬਾਨ ਇਸਲਾਮ ਦੇ ਆਧਾਰ ’ਤੇ ਬੀਬੀਆਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਬੀਬੀਆਂ ਸਿਹਤ ਖੇਤਰ ਅਤੇ ਹੋਰ ਖੇਤਰਾਂ ਵਿਚ, ਜਿੱਥੇ ਉਨ੍ਹਾਂ ਦੀ ਜ਼ਰੂਰਤ ਹੈ, ਕੰਮ ਕਰ ਸਕਦੀਆਂ ਹਨ। ਬੀਬੀਆਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ ਪਰ ਸੱਤਾ ਵਿਚ ਆਉਣ ਤੋਂ ਬਾਅਦ ਤਾਲਿਬਾਨ ਅਫ਼ਗਾਨਿਸਤਾਨ ਵਿਚ ਬੀਬੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੇ ਆਪਣੇ ਵਾਅਦੇ ਤੋਂ ਪਿੱਛੇ ਹੱਟ ਗਿਆ। ਤਾਲਿਬਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਪਣੀ ਨਵੀਂ ਸਰਕਾਰ ਦਾ ਐਲਾਨ ਕੀਤਾ ਪਰ ਇਸ ਵਿਚ ਕਿਸੇ ਬੀਬੀ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਯਾਨੀ ਕਿਸੇ ਬੀਬੀ ਨੂੰ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਯੂਰਪ ਸਮੇਤ ਹੋਰ ਦੇਸ਼ਾਂ ’ਚ ਯਾਤਰਾ ਪਾਬੰਦੀਆਂ ’ਚ ਢਿੱਲ ਨਾਲ ਭਾਰਤੀ ਮੁਸਾਫ਼ਰਾਂ ਦੀ ਗਿਣਤੀ ’ਚ ਭਾਰੀ ਉਛਾਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News