ਅਫਗਾਨਿਸਤਾਨ ''ਚ ਤਾਲਿਬਾਨ ਦੇ ਹਮਲਿਆਂ ''ਚ 29 ਸੁਰੱਖਿਆ ਬਲਾਂ ਦੀ ਮੌਤ
Tuesday, Apr 21, 2020 - 01:54 AM (IST)
ਕਾਬੁਲ - ਅਫਗਾਨਿਸਤਾਨ 'ਚ ਵੱਖ-ਵੱਖ ਸੁਰੱਖਿਆ ਚੌਕੀਆਂ 'ਤੇ ਤਾਲਿਬਾਨ ਦੇ ਹਮਲਿਆਂ 'ਚ ਸੁਰੱਖਿਆ ਬਲਾਂ ਦੇ 29 ਮੈਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰੀ ਤਾਖਰ ਸੂਬੇ ਦੇ ਵਾਜਾ ਘੋਰ ਜ਼ਿਲ੍ਹੇ 'ਚ ਐਤਵਾਰ ਰਾਤ ਮੁਕਾਬਲੇ 'ਚ 19 ਸੁਰੱਖਿਆ ਕਰਮਚਾਰੀ ਮਾਰੇ ਗਏ। ਸੂਬੇ ਦੇ ਗਵਰਨਰ ਦੇ ਬੁਲਾਰਾ ਜਾਵਦ ਹਾਜਰੀ ਮੁਤਾਬਕ ਦੂੱਜੇ ਸਥਾਨਾਂ ਤੋਂ ਇਲਾਵਾ ਸੁਰੱਖਿਆ ਬਲਾਂ ਦੇ ਉੱਥੇ ਪੁੱਜਣ 'ਤੇ ਤਾਲਿਬਾਨ ਦੇ ਲੜਾਕੇ ਭੱਜ ਗਏ। ਇਸ ਤੋਂ ਪਹਿਲਾਂ ਉੱਤਰੀ ਬਾਖ ਸੂਬੇ 'ਚ ਐਤਵਾਰ ਸਵੇਰੇ ਤਾਲਿਬਾਨ ਦੇ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਇੱਕ ਬੱਚਾ ਗੋਲੀਬਾਰੀ 'ਚ ਜਖ਼ਮੀ ਹੋ ਗਿਆ। ਇਸ ਘਟਨਾ 'ਚ ਤਾਲਿਬਾਨ ਦੇ 5 ਲੜਾਕੇ ਵੀ ਮਾਰੇ ਗਏ। ਸੀਨੀਅਰ ਸਰਕਾਰੀ ਅਧਿਕਾਰੀਆਂ ਮੁਤਾਬਕ ਪੱਛਮੀ ਬਦਗੀਸ ਸੂਬੇ 'ਚ ਤਾਲਿਬਾਨ ਨੇ ਐਤਵਾਰ ਸਵੇਰੇ ਫੌਜ ਦੀ ਇੱਕ ਚੌਕੀ 'ਤੇ ਹਮਲਾ ਕੀਤਾ ਜਿਸ 'ਚ ਤਿੰਨ ਫੌਜੀਆਂ ਦੀ ਮੌਤ ਹੋ ਗਈ ਅਤੇ 10 ਜਖ਼ਮੀ ਹੋ ਗਏ। ਤਾਲਿਬਾਨ ਨੇ ਇਸ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫਰਵਰੀ 'ਚ ਅਮਰੀਕਾ ਅਤੇ ਤਾਲਿਬਾਨ 'ਚ ਹੋਏ ਸਮਝੌਤੇ ਦੇ ਤਹਿਤ ਕਾਬੁਲ 'ਚ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਅਤੇ ਤਾਲਿਬਾਨ ਕੈਦੀਆਂ ਦਾ ਲੈਣ-ਦੇਣ ਕਰਣ ਦੀ ਪ੍ਰਕਿਰਿਆ 'ਚ ਹੈ।