ਤਾਲੀਬਾਨ ਨੇ ਫੌਜੀ ਚੌਕੀ ਉੱਤੇ ਕੀਤਾ ਹਮਲਾ, 10 ਪੁਲਸ ਮੁਲਾਜ਼ਮਾਂ ਦੀ ਮੌਤ

Friday, Mar 09, 2018 - 02:30 PM (IST)

ਤਾਲੀਬਾਨ ਨੇ ਫੌਜੀ ਚੌਕੀ ਉੱਤੇ ਕੀਤਾ ਹਮਲਾ, 10 ਪੁਲਸ ਮੁਲਾਜ਼ਮਾਂ ਦੀ ਮੌਤ

ਕਾਬੁਲ (ਏ.ਪੀ.)- ਅਫਗਾਨਿਸਤਾਨ ਦੇ ਉੱਤਰੀ ਤਖਾਰ ਸੂਬੇ ਵਿਚ ਤਾਲੀਬਾਨ ਨੇ ਇਕ ਫੌਜੀ ਚੌਕੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ 10 ਸਥਾਨਕ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਸੂਬਾ ਪੁਲਸ ਦੇ ਬੁਲਾਰੇ ਖਲੀਲ ਅਸਿਰ ਨੇ ਅੱਜ ਇੱਥੇ ਦੱਸਿਆ ਕਿ ਵੱਡੀ ਗਿਣਤੀ ਵਿਚ ਤਾਲੀਬਾਨ ਲੜਾਕਿਆਂ ਨੇ ਕਲ ਰਾਤ ਫੌਜੀ ਚੌਕੀ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਖਵਾਜਾ ਗਾਰ ਜ਼ਿਲੇ ਵਿਚ ਸਥਿਤ ਉਕਤ ਫੌਜੀ ਚੌਕੀ ਦੀ ਮਦਦ ਲਈ ਜਾ ਰਹੇ ਸਥਾਨਕ ਪੁਲਸ ਦੇ ਕਾਫਲੇ ਉੱਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਕਿਸੇ ਵੀ ਫੌਜੀ ਜਵਾਨ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਤਾਲੀਬਾਨ ਬੁਲਾਰੇ ਜਬਿਹੁੱਲਾ ਮੁਜਾਹਿਦ ਨੇ ਕਲ ਦੇਰ ਰਾਤ ਹੋਏ ਹਮਲੇ ਅਤੇ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ।


Related News