ਅਜੇ ਵੀ ਨਹੀਂ ਸੁਧਰਿਆ ਤਾਲਿਬਾਨ, ਪੜ੍ਹਾਈ ਲਈ ਕੁੜੀਆਂ ਦੇ ਵਿਦੇਸ਼ ਜਾਣ ’ਤੇ ਵੀ ਲਗਾਈ ਰੋਕ
Sunday, Aug 28, 2022 - 10:32 AM (IST)
ਕਾਬੁਲ (ਇੰਟ.)- ਅਫਗਾਨਿਸਤਾਨ ਵਿਚ ਤਾਲਿਬਾਨ ਨੇ ਵਿਦਿਆਰਥੀਆਂ ਨੂੰ ਅੱਗੇ ਦੀ ਪੜ੍ਹਾਈ ਲਈ ਦੂਸਰੇ ਦੇਸ਼ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ਵਿਚ ਤਾਲਿਬਾਨ ਨੇ ਵਿਦਿਆਰਥਣਾਂ ਨੂੰ ਕਾਬੁਲ ਤੋਂ ਕਜਾਕਿਸਤਾਨ ਅਤੇ ਕਤਰ ਵਰਗੇ ਦੇਸ਼ਾਂ ਵਿਚ ਹਾਇਰ ਐਜੂਕੇਸ਼ਨ ਲਈ ਜਾਣ ਤੋਂ ਮਨਾ ਕੀਤਾ ਹੈ। ਸੂਤਰਾਂ ਮੁਤਾਬਕ ਕਾਬੁਲ ਤੋਂ ਵਿਦਿਆਰਥੀ ਅਤੇ ਵਿਦਿਆਰਥਣਾਂ ਵਿਚੋਂ ਸਿਰਫ ਵਿਦਿਆਰਥੀਆਂ ਨੂੰ ਹੀ ਕਾਬੁਲ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲੀ ਹੈ।ਦੱਸ ਦਈਏ ਕਿ ਪਿਛਲੇ ਸਾਲ ਜਦੋਂ ਅਮਰੀਕਾ ਨੇ ਆਪਣੀ ਸਪੋਰਟ ਖ਼ਤਮ ਕੀਤੀ ਤਾਂ ਫੌਜੀਆਂ ਨੂੰ ਵਾਪਸ ਬੁਲਾਇਆ ਸੀ। ਇਸ ਤੋਂ ਬਾਅਦ ਅਫਗਾਨਿਸਤਾਨ ਵਿਚ ਇਕ ਅਸਥਾਈ ਸਰਕਾਰ ਬਣੀ ਸੀ ਜਿਸਨੂੰ ਤਾਲਿਬਾਨ ਲੀਡ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦਾ ਯੂਕ੍ਰੇਨ ਤੋਂ ਰੂਸ ਆਉਣ ਵਾਲਿਆਂ ਲਈ ਮਦਦ ਦਾ ਐਲਾਨ, ਹਰ ਮਹੀਨੇ ਮਿਲਣਗੇ 13500 ਰੁਪਏ
ਤਾਲਿਬਾਨ ਨੇ ਔਰਤਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ ਜਿਨ੍ਹਾਂ ਵਿਚ ਔਰਤਾਂ ਦਾ ਘਰ ਤੋਂ ਬਾਹਰ ਕੰਮ ਕਰਨਾ ਬੰਦ ਕੀਤਾ ਗਿਆ। ਇੰਨਾ ਹੀ ਨਹੀਂ ਤਾਲਿਬਾਨ ਨੇ ਜੈਂਡਰ ਦੇ ਆਧਾਰ ’ਤੇ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿਸ ਵਿਚ ਵਿਦਿਆਰਥਣਾਂ ਨੂੰ 6ਵੀਂ ਤੋਂ ਉੱਪਰ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਹੋਰ ਵੀ ਕਈ ਤਰ੍ਹਾਂ ਦੀ ਪਾਬੰਦੀ ਲਗਾਈਆਂ ਹੋਈਆਂ ਹਨ ਜਿਵੇਂ ਚਿਹਰਾ ਢੱਕ ਕੇ ਰੱਖਣਾ, ਇੰਟਰਟੇਨਮੈਂਟ ਐਕਟੀਵਿਟੀ ਵਿਚ ਹਿੱਸਾ ਨਹੀਂ ਲੈਣਾ, ਪਾਰਕ ਵਿਚ ਨਹੀਂ ਜਾਣਾ, ਇਕੱਲੇ ਯਾਤਰਾ ਨਾ ਕਰਨਾ ਆਦਿ।