ਕਾਬੁਲ ’ਚ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਤਾਲਿਬਾਨ ਨੇ ਫਿਰ ਬਣਾਇਆ ਨਿਸ਼ਾਨਾ, ਹਵਾਈ ਫਾਇਰਿੰਗ ਵੀ ਕੀਤੀ
Friday, Oct 01, 2021 - 10:13 AM (IST)
ਕਾਬੁਲ- ਤਾਲਿਬਾਨ ਨੇ ਮਹਿਲਾ ਅਧਿਕਾਰਾਂ ਲਈ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਫਿਰ ਨਿਸ਼ਾਨਾ ਬਣਾਇਆ। ਤਾਲਿਬਾਨ ਨੇ ਹਵਾਈ ਫਾਇਰਿੰਗ ਕਰਦੇ ਹੋਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਸਥਾਨ ਤੋਂ ਪਿੱਛੇ ਧੱਕ ਦਿੱਤਾ। ਕੁੜੀਆਂ ਦੇ ਸਕੂਲ ਵਿਚ ਪੜ੍ਹਾਈ ਨੂੰ ਲੈ ਕੇ ਹਾਈ ਸਕੂਲ ਦੇ ਬਾਹਰ 6 ਔਰਤਾਂ ਦਾ ਇਕ ਸਮੂਹ ਪ੍ਰਦਰਸ਼ਨ ਕਰ ਰਿਹਾ ਸੀ। ਕਾਬੁਲ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਕੁੜੀਆਂ ਨੂੰ ਸਕੂਲ ਆਉਣ ਤੋਂ ਮਨਾ ਕਰ ਦਿੱਤਾ ਹੈ।
ਪ੍ਰਦਰਸ਼ਨ ਕਰ ਰਹੀਆਂ ਔਰਤਾਂ ‘ਸਾਡੇ ਕਲਮ ਨਾ ਤੋੜੋ’, ‘ਸਾਡੀਆਂ ਕਿਤਾਬਾਂ ਨਾਲ ਸਾੜੋ’, ‘ਸਾਡੇ ਸਕੂਲ ਬੰਦ ਨਾ ਕਰੋ’ ਵਰਗੇ ਬੈਨਰ ਲਹਿਰਾ ਰਹੀਆਂ ਸਨ ਜੋ ਤਾਲਿਬਾਨ ਦੇ ਗਾਰਡਸ ਨੇ ਖੋਹ ਲਏ। ਮਹਿਲਾ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਇਕ ਵਿਦੇਸ਼ ਪੱਤਰਕਾਰ ਨਾਲ ਕੁੱਟਮਾਰ ਵੀ ਕੀਤੀ ਗਈ ਕਿਉਂਕਿ ਉਹ ਘਟਨਾ ਦੀਆਂ ਫੋਟੋਆਂ ਖਿੱਚ ਰਿਹਾ ਸੀ। ਪ੍ਰਦਰਸ਼ਨਕਾਰੀ ਔਰਤਾਂ ਅਫਗਾਨ ਮਹਿਲਾ ਵਰਕਰਾਂ ਦੇ ਸਹਿਜ ਅੰਦੋਲਨ ਨਾਮੀ ਸਮੂਹ ਨਾਲ ਜੁੜੀਆਂ ਹੋਈਆਂ ਹਨ।