ਤਾਲਿਬਾਨ ਦਾ ਔਰਤਾਂ ਲਈ ਨਵਾਂ ਫਰਮਾਨ, ਇਕੱਲੇ ਯਾਤਰਾ ਕਰਨ ''ਤੇ ਲਗਾਈ ਪਾਬੰਦੀ

03/28/2022 6:06:32 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਸੱਤਾ 'ਤੇ ਤਾਲਿਬਾਨ ਨੇ ਕਬਜ਼ਾ ਕਰਨ ਮਗਰੋਂ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਹੁਣ ਤਾਲਿਬਾਨ ਨੇ ਔਰਤਾਂ ਦੇ ਇਕੱਲੇ ਹਵਾਈ ਯਾਤਰਾ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅੱਜ ਮਤਲਬ 28 ਮਾਰਚ, 2022 ਤੋਂ ਬਾਅਦ ਅਫਗਾਨਿਸਤਾਨ ਦੀਆਂ ਔਰਤਾਂ ਇਕੱਲੇ ਹਵਾਈ ਯਾਤਰਾ ਨਹੀਂ ਕਰ ਸਕਣਗੀਆਂ। ਅਫਗਾਨਿਸਤਾਨ ਦੇ ਨੇਕੀ ਦੇ ਪ੍ਰਚਾਰ ਅਤੇ ਬੁਰਾਈ ਦੀ ਰੋਕਥਾਮ ਲਈ ਮੰਤਰਾਲੇ ਨੇ ਸ਼ਨੀਵਾਰ ਨੂੰ ਏਅਰਲਾਈਨਜ਼ ਨੂੰ ਇਸ ਸਬੰਧੀ ਇਕ ਪੱਤਰ ਭੇਜਿਆ ਅਤੇ ਇਹ  ਯਕੀਨੀ ਕਰਨ ਲਈ ਕਿਹਾ ਗਿਆ ਕਿ ਔਰਤਾਂ ਬਿਨਾਂ ਪੁਰਸ਼ ਸਾਥੀ ਦੇ ਯਾਤਰਾ ਨਾ ਕਰ ਸਕਣ। 

ਆਪਣੇ ਫਰਮਾਨ ਵਿਚ ਮੰਤਰਾਲੇ ਨੇ ਕਿਹਾ ਕਿ ਔਰਤਾਂ ਬਿਨਾਂ ਕਿਸੇ ਪੁਰਸ਼ ਜਾਂ ਰਿਸ਼ਤੇਦਾਰ ਨੂੰ ਨਾਲ ਲਏ ਬਿਨਾਂ ਅੰਤਰਰਾਸ਼ਟਰੀ ਜਾਂ ਘਰੇਲੂ ਹਵਾਈ ਯਾਤਰਾ ਨਹੀਂ ਕਰ ਸਕਣਗੀਆਂ। ਖ਼ਬਰਾਂ ਮੁਤਾਬਕ ਆਦੇਸ਼ ਤੋਂ ਪਹਿਲਾਂ ਜਿਹੜੀਆਂ ਔਰਤਾਂ ਨੇ ਟਿਕਟ ਬੁਕ ਕਰਾ ਲਈ ਹੈ ਉਹਨਾਂ ਨੂੰ ਐਤਵਾਰ ਅਤੇ ਸੋਮਵਾਰ ਨੂੰ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਇਸ ਮਗਰੋਂ ਕਿਸੇ ਵੀ ਔਰਤ ਨੂੰ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਖ਼ਬਰਾਂ ਮੁਤਾਬਕ ਸ਼ਨੀਵਾਰ ਨੂੰ ਕਾਬੁਲ ਹਵਾਈ ਅੱਡੇ ਤੋਂ ਕਈ ਔਰਤਾਂ ਨੂੰ ਟਿਕਟ ਵਾਪਸ ਕਰ ਕੇ ਘਰ ਭੇਜ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਨਵਾਂ ਫਰਮਾਨ, ਸਰਕਾਰੀ ਕਰਮਚਾਰੀਆਂ ਲਈ ਜਾਰੀ ਕੀਤੇ ਸਖ਼ਤ ਨਿਰਦੇਸ਼ 

ਅਫਗਾਨਿਸਤਾਨ 'ਤੇ ਕਬਜ਼ੇ ਦੇ ਬਾਅਦ ਤਾਲਿਬਾਨ ਨੇ ਕਿਹਾ ਸੀ ਕਿ ਉਹ ਔਰਤਾਂ ਪ੍ਰਤੀ 1996 ਤੋਂ 2001 ਦਰਮਿਆਨ ਆਪਣੇ ਪਿਛਲੇ ਸਾਲ ਤੋਂ ਵੱਧ ਉਦਾਰਵਾਦੀ ਰੁਖ਼ ਅਪਨਾਏਗਾ ਪਰ ਔਰਤਾਂ ਦੀ ਆਜ਼ਾਦੀ 'ਤੇ ਜਿਸ ਤਰ੍ਹਾਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਸ ਨਾਲ ਉਦਾਰਵਾਦੀ ਰੁਖ਼ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸੱਤਾ ਵਿਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਤਾਲਿਬਾਨ ਨੇ ਔਰਤਾਂ ਦੀ ਸਿੱਖਿਆ, ਕੰਮ ਅਤੇ ਇੱਥੋਂ ਤੱਕ ਕਿ ਬਿਨਾਂ ਕਿਸੇ ਪੁਰਸ਼ ਰਿਸ਼ਤੇਦਾਰ ਦੇ ਘਰੋਂ ਬਾਹਰ ਨਿਕਲਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਪਿਛਲੇ ਹਫ਼ਤੇ ਉਸ ਨੇ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ।


Vandana

Content Editor

Related News