ਤਾਲੀਬਾਨ ਦੇ ਹਮਲੇ ''ਚ ਜ਼ਿਲਾ ਪੁਲਸ ਮੁਖੀ ਦੀ ਮੌਤ

Tuesday, Jan 02, 2018 - 05:37 PM (IST)

ਤਾਲੀਬਾਨ ਦੇ ਹਮਲੇ ''ਚ ਜ਼ਿਲਾ ਪੁਲਸ ਮੁਖੀ ਦੀ ਮੌਤ

ਕਾਬੁਲ(ਭਾਸ਼ਾ)— ਅਫਗਾਨਿਸਤਾਨ ਦੇ ਪੱਛਮੀ ਫਰਾਹ ਪ੍ਰਾਂਤ ਵਿਚ ਤਾਲੀਬਾਨ ਦੇ ਹਮਲੇ ਵਿਚ ਇਕ ਜ਼ਿਲਾ ਪੁਲਸ ਮੁਖੀ ਦੀ ਮੌਤ ਹੋ ਗਈ। ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਰਾਹ ਪੁਲਸ ਮੁਖੀ ਦੇ ਬੁਲਾਰੇ ਇਕਬਾਲ ਬਹਿਰ ਨੇ ਕਿਹਾ ਕਿ ਪੁਸ਼ਤ-ਏ ਰੋਡ ਜ਼ਿਲੇ ਵਿਚ ਕੱਲ ਭਾਵ ਸੋਮਵਾਰ ਦੇਰ ਰਾਤ ਨੂੰ ਹੋਏ ਹਮਲੇ ਵਿਚ 2 ਹੋਰ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ। ਤਾਲੀਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।
ਨੰਗਰਹਾਰ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਅੱਤਾਹੁਲਾਹ ਖੁਗਯਾਨੀ ਨੇ ਦੱਸਿਆ ਕਿ ਇਕ ਹੋਰ ਘਟਨਾ ਵਿਚ ਨੰਗਰਹਾਰ ਪ੍ਰਾਂਤ ਵਿਚ ਅਫਗਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਝੜਪ ਵਿਚ ਸੋਮਵਾਰ ਨੂੰ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਸਥਾਨਕ ਹਸਪਤਾਲ ਦੇ ਬੁਲਾਰੇ ਇਨਾਮੁਲੱਾਹ ਮਿਆਖਿਆਲ ਨੇ ਕਿਹਾ ਜ਼ਖਮੀਆਂ ਵਿਚ ਔਰਤਾਂ ਅਤੇ ਬੱਚੇ ਦੋਵੇਂ ਸ਼ਾਮਲ ਹਨ।


Related News