ਚੀਨ ਦੇ ਦਬਾਅ 'ਚ ਤਾਈਵਾਨ ਦੇ ਵਿਰੋਧੀ ਧਿਰ ਨੇ ਚੁਣਿਆ ਨਵਾਂ ਨੇਤਾ

Sunday, Sep 26, 2021 - 01:55 AM (IST)

ਚੀਨ ਦੇ ਦਬਾਅ 'ਚ ਤਾਈਵਾਨ ਦੇ ਵਿਰੋਧੀ ਧਿਰ ਨੇ ਚੁਣਿਆ ਨਵਾਂ ਨੇਤਾ

ਤਾਈਪੇ-ਤਾਈਵਾਨ ਦੇ ਮੁੱਖ ਵਿਰੋਧੀ ਰਾਸ਼ਟਰਵਾਦੀ ਪਾਰਟੀ ਨੇ ਗੁਆਂਢੀ ਦੇਸ਼ ਚੀਨ ਦੇ ਵਧਦੇ ਦਬਾਅ ਕਾਰਨ ਸ਼ਨੀਵਾਰ ਨੂੰ ਹੋਈਆਂ ਚੋਣਾਂ 'ਚ ਸਾਬਕਾ ਨੇਤਾ ਏਰਿਕ ਚੂ ਨੂੰ ਆਪਣਾ ਨਵਾਂ ਪ੍ਰਧਾਨ ਚੁਣਿਆ। ਮੌਜੂਦਾ ਪ੍ਰਧਾਨ ਜਾਨੀ ਚਿਆਂਗ ਸਮੇਤ ਚਾਰ ਉਮੀਦਵਾਰਾਂ ਦਰਮਿਆਨ ਰਾਸ਼ਟਰਵਾਦੀ ਪਾਰਟੀ ਦੀ ਅਗਵਾਈ ਲਈ ਮੁਕਾਬਲਾ ਹੋਇਆ। ਰਾਸ਼ਟਰਵਾਦੀ ਪਾਰਟੀ ਨੂੰ ਬੀਜਿੰਗ ਨਾਲ ਨੇੜਲੇ ਸੰਬੰਧਾਂ ਦੀ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ। ਦਰਅਸਲ, ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਰਾਸ਼ਟਰਵਾਦੀ ਪਾਰਟੀ ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ 'ਚ ਉਸ ਦੀ ਦਖਲਅੰਦਾਜ਼ੀ ਨਾਲ ਤਾਈਵਾਨ 'ਚ ਚੀਨ ਦੀ ਪ੍ਰਭਾਵ ਹੋ ਵਧੇਗਾ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਉਥੇ, ਤਾਈਵਾਨ 'ਚ ਸੱਤਾਧਾਰੀ ਦਲ ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਪਾਰਟੀ ਲਗਾਤਾਰ ਚੀਨ ਦੇ ਇਸ ਦਾਅਵੇ ਨੂੰ ਖਾਰਿਜ ਕਰਦੀ ਰਹਿੰਦੀ ਹੈ। ਚੀਨ ਨੇ ਤਾਈਵਾਨ ਨੂੰ ਆਪਣੇ ਕੰਟਰੋਲ 'ਚ ਲਿਆਉਣ ਲਈ ਤਾਕਤ ਦੀ ਵਰਤੋਂ ਕਰਨ ਲਈ ਧਮਕੀ ਦਿੱਤੀ ਹੈ ਅਤੇ ਉਹ ਰਾਸ਼ਟਰਪਤੀ ਤਸਾਈ ਇੰਗ-ਵੇਨ ਦੇ ਪ੍ਰਸ਼ਾਸਨ 'ਚ ਲਗਾਤਾਰ ਫੌਜ, ਕੂਟਨੀਤਿਕ ਅਤੇ ਆਰਥਿਕ ਦਬਾਅ ਵਧਾ ਰਿਹਾ ਹੈ। ਤਾਈਵਾਨ ਦੇ ਲੋਕ ਅਸਲ ਆਜ਼ਾਦੀ ਦੀ ਸਥਿਤੀ ਦਾ ਸਮਰਥਨ ਕਰਦੇ ਹਨ। ਤਾਈਵਾਨ ਦੀ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਰਾਸ਼ਟਰਵਾਦੀ ਪਾਰਟੀ ਨੇ ਚੀਨ ਨਾਲ ਘੱਟ ਤਿੱਖੇ ਸੰਬੰਧਾਂ ਦੀ ਵਕਾਲਤ ਕੀਤੀ ਹੈ ਸਗੋਂ ਦੋਵਾਂ ਪੱਖਾਂ ਦਰਮਿਆਨ ਏਕੀਕਰਨ ਦੀ ਦਿਸ਼ਾ 'ਚ ਸਿੱਧੇ ਕਦਮ ਵਧਾਉਣ ਦੀ।

ਇਹ ਵੀ ਪੜ੍ਹੋ : ਜਦੋਂ ਅਸੀਂ ਇਕਜੁਟ ਹੁੰਦੇ ਹਾਂ ਤਾਂ ਅਸੀਂ ਜ਼ਿਆਦਾ ਸ਼ਕਤੀਸ਼ਾਲੀ ਤੇ ਬਿਹਤਰ ਹੁੰਦੇ ਹਾਂ : PM ਮੋਦੀ

ਏਰਿਕ ਨੇ ਇਸ ਤੋਂ ਪਹਿਲਾਂ ਰਾਜਧਾਨੀ ਤਾਈਪੇ ਦੇ ਬਾਹਰ ਪਾਰਟੀ ਪ੍ਰਧਾਨ ਅਤੇ ਖੇਤਰ ਦੇ ਮੁਖੀ ਵਜੋਂ ਕੰਮ ਕੀਤਾ ਸੀ। ਤਾਈਵਾਨ 'ਚ 2024 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਏਰਿਕ ਚੂ ਰਾਸ਼ਟਰਵਾਦੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਤਾਈਵਾਨ ਦੇ ਸੰਵਿਧਾਨ ਮੁਤਾਬਕ ਕੋਈ ਵਿਅਕਤੀ ਤੀਸਰੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਨਹੀਂ ਲੜ ਸਕਦਾ, ਇਸ ਲਈ ਤਸਾਈ ਆਗਾਮੀ ਚੋਣਾਂ ਨਹੀਂ ਲੜ ਸਕਣਗੇ।

ਇਹ ਵੀ ਪੜ੍ਹੋ : PM ਮੋਦੀ ਅਮਰੀਕਾ ਦੀ 'ਇਤਿਹਾਸਕ ਯਾਤਰਾ' ਤੋਂ ਬਾਅਦ ਭਾਰਤ ਲਈ ਰਵਾਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News