ਤਾਈਵਾਨ ''ਚ ਫੌਜੀ ਅਭਿਆਸ ਦੌਰਾਨ ਹੈਲੀਕਾਪਟਰ ਹਾਦਸੇ ''ਚ ਦੋ ਪਾਇਲਟਾਂ ਦੀ ਮੌਤ
Thursday, Jul 16, 2020 - 11:55 PM (IST)

ਤਾਈਪੇ- ਤਾਈਵਾਨ ਵਿਚ ਸਾਲਾਨਾ ਹਾਨ ਕੁਆਂਗ ਫੌਜੀ ਅਭਿਆਸ ਦੌਰਾਨ ਓ.ਐੱਚ. 58ਡੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਦੋ ਪਾਇਲਟਾਂ ਦੀ ਮੌਤ ਹੋ ਗਈ। ਕੇਂਦਰੀ ਸੰਵਾਦ ਕਮੇਟੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਗ੍ਰੀਨਵਿਚ ਦੇ ਸਮੇਂ ਮੁਤਾਬਕ ਤਕਰੀਬਨ 7:30 ਮਿੰਟ 'ਤੇ ਹਸਿੰਚੂ ਹਵਾਈ ਬੇਸ 'ਤੇ ਹੋਇਆ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਦੋਵਾਂ ਪਾਇਲਟਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਨੂੰ ਬਚਾਉਣ ਵਿਚ ਸਫਲ ਨਹੀਂ ਹੋ ਸਕੇ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।