ਤਾਇਵਾਨ ਦਾ ਚੀਨ ਨੂੰ ਕਰਾਰਾ ਜਵਾਬ-''ਕੋਈ ਵੀ ਇਕਤਰਫ਼ਾ ਫ਼ੈਸਲਾ ਮਨਜ਼ੂਰ ਨਹੀਂ ਕਰਾਂਗੇ''

Saturday, Oct 22, 2022 - 10:38 AM (IST)

ਤਾਇਵਾਨ ਦਾ ਚੀਨ ਨੂੰ ਕਰਾਰਾ ਜਵਾਬ-''ਕੋਈ ਵੀ ਇਕਤਰਫ਼ਾ ਫ਼ੈਸਲਾ ਮਨਜ਼ੂਰ ਨਹੀਂ ਕਰਾਂਗੇ''

ਇੰਟਰਨੈਸ਼ਨਲ ਡੈਸਕ- ਚੀਨ ਦੀ ਸੱਤਾਧਾਰੀ ਕਮ‍ਿਊਨਿ‍ਸ‍ਟ ਪਾਰਟੀ ਦੀ ਕਾਂਗਰਸ ਦੇ ਪਹਿਲੇ ਦਿਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਇਵਾਨ 'ਤੇ ਕਬਜ਼ੇ ਲਈ ਧਮਕੀ ਦਿੱਤੀ। ਸ਼ੀ ਜਿਨਪਿੰਗ ਨੇ ਤਾਇਵਾਨ ਨੂੰ ਮੀਟਿੰਗ ਦੇ ਉਦਘਾਟਨ ਭਾਸ਼ਣ ਵਿੱਚ ਸਪੱਸ਼ਟ ਕਿਹਾ ਕਿ ਤਾਇਵਾਨ ਦੇ ਮਾਮਲੇ ਵਿੱਚ ਅਸੀਂ ਕਦੇ ਵੀ ਤਾਕਤ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਦਾ ਹੱਲ ਚੀਨ ਦੀ ਜਨਤਾ ਕਰੇਗੀ ਅਤੇ ਅਸੀਂ ਇਸ ਦਾ ਸ਼ਾਂਤੀਪੂਰਨ ਹੱਲ ਕੱਢਣਾ ਚਾਹਾਂਗੇ।
ਉਧਰ ਦੂਜੇ ਪਾਸੇ ਤਾਇਵਾਨ ਨੇ ਵੀ ਚੀਨ ਦੇ ਰਾਸ਼ਟਰਪਤੀ ਦੇ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ। ਤਾਇਵਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਸੰਪ੍ਰਭੁਤਾ, ਆਜ਼ਾਦੀ ਅਤੇ ਲੋਕਤੰਤਰ ਨਾਲ ਸਮਝੌਤਾ ਨਹੀਂ ਕਰੇਗਾ। ਤਾਇਵਾਨ ਦੇ ਪੁਨਰਮਿਲਣ ਲਈ ਚੀਨ ਦੇ ਬਿਆਨ ਨੂੰ ਰੱਦ ਕਰਦੇ ਹੋਏ ਸਵੈ-ਸ਼ਾਸਿਤ ਦੀਪ ਦੇ ਉਪ ਵਿਦੇਸ਼ ਮੰਤਰੀ, ਟੀਐੱਨ ਚੁੰਗ-ਕਵਾਂਗ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੁਆਰਾ ਨਿਰਧਾਰਿਤ ਕਿਸੇ ਵੀ ਇਕਤਰਫ਼ਾ ਫ਼ੈਸਲੇ ਨੂੰ ਸਵੀਕਾਰ ਨਹੀਂ ਕਰੇਗਾ।
ਤਾਇਵਾਨ ਦੀ ਸੰਪ੍ਰਭੁਤਾ ਨੂੰ ਦੋਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਤਾਇਵਾਨ ਜਲਡਮਰੂਮੱਧ 'ਚ ਸ਼ਾਂਤੀ ਅਤੇ ਸਥਿਰਤਾ ਦੋਵਾਂ ਪੱਖਾਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਦਾ ਹਰ ਸਮੇਂ ਧਿਆਨ ਰੱਖਿਆ ਜਾਣਾ ਚਾਹੀਦਾ। ਤਾਇਵਾਨ ਨਿਊਜ਼ ਅਨੁਸਾਰ ਚੀਨ ਦੀ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਸਵੈ-ਸ਼ਾਸਿਤ ਦੀਪ ਨੂੰ ਆਪਣੇ ਖੇਤਰ ਦੇ ਹਿੱਸੇ ਦੇ ਰੂਪ 'ਚ ਦੇਖਦੀ ਹੈ। ਹਾਲਾਂਕਿ ਇਸ ਨੂੰ ਕਦੇ ਵੀ ਕੰਟਰੋਲ ਨਹੀਂ ਕੀਤਾ ਗਿਆ ਹੈ ਅਤੇ ਲੰਬੇ ਸਮੇਂ ਤੋਂ ਜ਼ਰੂਰੀ ਹੋਣ 'ਤੇ ਚੀਨੀ ਮੁੱਖ ਭੂਮੀ ਦੇ ਨਾਲ ਦੀਪ ਨੂੰ ਪੁਨਰ-ਏਕੀਕਰਣ ਕਰਨ ਦੀ ਕਸਮ ਖਾਧੀ ਹੈ।
ਤਾਇਵਾਨ ਨਿਊਜ਼ ਨੇ ਦੱਸਿਆ ਕਿ ਤਾਇਵਾਨ ਲਈ ਕੌਮਾਂਤਰੀ ਸੰਗਠਨਾਂ ਦੇ ਸਮਰਥਨ ਦਾ ਵਰਣਨ ਕਰਦੇ ਹੋਏ ਟੀ.ਐੱਨ. ਨੇ ਜ਼ਿਕਰ ਕੀਤਾ ਕਿ ਤਾਇਵਾਨ ਦੇ ਲਈ ਯੂਰਪੀ ਸੰਘ ਦਾ ਸਮਰਥਨ ਹਾਲ ਦੇ ਸਾਲਾਂ 'ਚ ਤੇਜ਼ੀ ਨਾਲ ਸਪੱਸ਼ਟ ਹੋ ਗਿਆ ਹੈ। ਅਮਰੀਕੀ ਹਾਊਸ ਸਪੀਕਰ ਨੈਨਸੀ ਪਾਲਿਸੀ ਦੀ ਤਾਇਵਾਨ ਯਾਤਰਾ ਤੋਂ ਬਾਅਦ ਸਵੈ-ਸ਼ਾਸਿਤ ਦੀਪ 'ਤੇ ਚੀਨ ਦੀ ਬਿਆਨਬਾਜ਼ੀ ਵਧ ਗਈ ਹੈ ਚੀਨ ਵਲੋਂ ਮਿਲਟਰੀ ਅਭਿਐਸ 'ਚ ਵਾਧਾ ਦਿਖਾਈ ਦਿੰਦਾ ਹੈ। 


author

Aarti dhillon

Content Editor

Related News