ਤਾਈਵਾਨ ਵੱਲੋਂ ਆਪਣੇ ਨਾਗਰਿਕਾਂ ਨੂੰ ਚੀਨ, ਹਾਂਗਕਾਂਗ, ਮਕਾਉ ਦੀ ਯਾਤਰਾ ਤੋਂ ਬਚਨ ਦੀ ਅਪੀਲ
Friday, Jun 28, 2024 - 09:49 PM (IST)

ਤਾਈਪੇ, (ਭਾਸ਼ਾ)- ਤਾਈਵਾਨ ਨੇ ਆਪਣੇ ਨਾਗਰਿਕਾਂ ਨੂੰ ਚੀਨ ਅਤੇ ਅਰਧ-ਖੁਦਮੁਖਤਿਆਰੀ ਚੀਨੀ ਖੇਤਰਾਂ ਹਾਂਗਕਾਂਗ ਅਤੇ ਮਕਾਉ ਦੀ ਯਾਤਰਾ ਕਰਨ ਤੋਂ ਬਚਨ ਦੀ ਅਪੀਲ ਕੀਤੀ ਹੈ।
ਬੀਜਿੰਗ ਨੇ ਸਵੈ-ਸ਼ਾਸਨ ਟਾਪੂ ਤਾਈਵਾਨ ਦੇ ਲੋਕਤੰਤਰ ਦੀ ਆਜ਼ਾਦੀ ਦੇ ਸਮਰਥਕਾਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਤਾਈਵਾਨ ਨੇ ਆਪਣੇ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਹੈ। ਮੇਨਲੈਂਡ ਅਫੇਅਰਜ਼ ਕੌਂਸਲ ਦੇ ਬੁਲਾਰੇ ਅਤੇ ਇਸ ਦੇ ਉੱਪ-ਪ੍ਰਮੁੱਖ ਲਿਯਾਂਗ ਵੇਨ-ਚੇਹ ਨੇ ਅੱਜ ਇਕ ਪੱਤਰਕਾਰ ਸੰਮੇਲਨ ’ਚ ਇਹ ਸਲਾਹ ਜਾਰੀ ਕੀਤੀ। ਤਾਈਵਾਨ ਵਲੋਂ ਇਹ ਅਪੀਲ ਚੀਨ ਵਲੋਂ ਵਧਦੀਆਂ ਜਾ ਰਹੀਆਂ ਧਮਕੀਆਂ ਵਿਚਾਲੇ ਆਈ ਹੈ।