ਚੀਨ ਦੀਆਂ ਧਮਕੀਆਂ ਵਿਚਾਲੇ ਤਾਈਵਾਨ ਨੇ ਆਪਣਾ ਰੱਖਿਆ ਬਜਟ 13.9 ਫੀਸਦੀ ਵਧਾਇਆ

Sunday, Aug 28, 2022 - 11:29 AM (IST)

ਚੀਨ ਦੀਆਂ ਧਮਕੀਆਂ ਵਿਚਾਲੇ ਤਾਈਵਾਨ ਨੇ ਆਪਣਾ ਰੱਖਿਆ ਬਜਟ 13.9 ਫੀਸਦੀ ਵਧਾਇਆ

ਇੰਟਰਨੈਸ਼ਨਲ ਡੈਸਕ- ਚੀਨ ਦੀਆਂ ਧਮਕੀਆਂ ਵਿਚਾਲੇ ਅਮਰੀਕਾ ਹਾਊਸ ਸਪੀਕਰ ਨੈਨਸੀ ਪੇਲੋਸੀ ਦੀ ਯਾਤਰਾ ਤੋਂ ਬਾਅਦ ਤਾਈਵਾਨ ਨੇ ਆਪਣੇ ਰੱਖਿਆ ਬਜਟ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਅਗਲੇ ਸਾਲ ਤੱਕ ਤਾਈਵਾਨ ਦੇ ਰੱਖਿਆ ਬਜਟ 'ਚ 13.9 ਫੀਸਦੀ ਵਾਧਾ ਕਰਨ ਦੀ ਉਮੀਦ ਹੈ। ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ-ਵੇਨ ਦੀ ਸਰਕਾਰ ਨੇ ਵੀਰਵਾਰ ਨੂੰ ਬਜਟ ਦਾ ਐਲਾਨ ਕੀਤਾ। ਪਿਛਲੇ ਸਾਲਾਂ ਦੀ 4-5 ਫੀਸਦੀ ਦੇ ਵਾਧੇ ਦੀ ਤੁਲਨਾ 'ਚ ਇਸ ਸਾਲ ਰੱਖਿਆ ਦੇ ਖੇਤਰ 'ਚ ਤਾਈਵਾਨ ਨੇ ਸਭ ਤੋਂ ਜ਼ਿਆਦਾ ਵਾਧਾ ਕੀਤਾ ਹੈ। ਸਰਕਾਰ ਵਲੋਂ ਪ੍ਰਸਤਾਵਿਤ ਬਜਟ ਨੂੰ ਪ੍ਰਵਾਨਗੀ ਲਈ ਸੰਸਦ 'ਚ ਭੇਜ ਦਿੱਤਾ ਗਿਆ ਹੈ। ਹੁਣ ਸੰਸਦ ਇਸ ਬਜਟ 'ਤੇ ਮੋਹਰ ਲਗਾਵੇਗੀ। 
ਚੀਨ ਨਾਲ ਮੁਕਾਬਲਾ ਕਰਨ ਲਈ ਤਾਈਵਾਨ ਐਡਵਾਂਸ ਤਕਨੀਕਾਂ ਨਾਲ ਲੈਸ ਲੜਾਕੂ ਜਹਾਜ਼ 'ਤੇ ਜ਼ਿਆਦਾ ਨਿਵੇਸ਼ ਕਰਨ ਵਾਲਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਚੀਨ ਦੇ ਖ਼ਿਲਾਫ਼ ਯੁੱਧ ਸਮਰੱਥਾ ਵਧਾਉਣ ਦੀ ਅਸੀਂ ਸਹੁੰ ਖਾਧੀ ਹੈ। ਡੀ.ਪੀ.ਏ. ਸਮਾਚਾਰ ਏਜੰਸੀ ਮੁਤਾਬਕ ਸਰਕਾਰ ਵਲੋਂ ਸਾਲ 2023 ਦੇ ਲਈ ਪ੍ਰਸਤਾਵਿਤ ਬਜਟ 'ਚ ਰਾਸ਼ਟਰੀ ਰੱਖਿਆ ਨਾਲ ਸੰਬੰਧਤ ਕੁੱਲ ਖਰਚ 586.3 ਬਿਲੀਅਨ ਤਾਈਵਾਨ ਡਾਲਰ (TWD) ($ 19.4 ਬਿਲੀਅਨ) ਖਰਚ ਹੋਵੇਗਾ। ਉਧਰ 108.3 ਬਿਲੀਅਨ ਤਾਈਵਾਨੀ ਡਾਲਰ ਉਨਤ ਲੜਾਕੂ ਜੈੱਟ ਲਈ ਖਰਚ ਕੀਤਾ ਜਾਵੇਗਾ। ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲਾ ਨੇ ਕਿਹਾ ਕਿ ਤਾਈਵਾਨ ਨੂੰ ਹਾਲ ਦੇ ਸਾਲਾਂ 'ਚ ਚੀਨ ਵਲੋਂ ਜਹਾਜ਼ ਅਤੇ ਯੁੱਧ ਪੋਤਾਂ ਤੋਂ ਮਿਲਟਰੀ ਗਤੀਵਿਧੀ ਦਾ ਸਾਹਮਣਾ ਕਰਨਾ ਪਿਆ ਹੈ। 
ਮੰਤਰਾਲਾ ਨੇ ਕਿਹਾ ਕਿ ਪੀਪੁਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਰੋਕਣ ਲਈ ਤਾਈਵਾਨ ਦੀ ਯੁੱਧ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਸਹੁੰ ਖਾਧੀ ਹੈ। ਗੌਰਤਲੱਬ ਹੈ ਕਿ ਅਮਰੀਕਾ ਪ੍ਰਤੀਨਿਧੀਆਂ ਦੇ ਤਾਈਵਾਨ ਯਾਤਰਾ ਤੋਂ ਬਾਅਦ ਚੀਨ ਨੇ ਟਾਪੂ ਦੇਸ਼ ਦੇ ਆਲੇ-ਦੁਆਲੇ ਵੱਡੇ ਪੈਮਾਨੇ 'ਤੇ ਮਿਲਟਰੀ ਅਭਿਆਸ ਕੀਤਾ। ਵਨ ਨੈਸ਼ਨ ਪਾਲਿਸੀ ਦੇ ਤਹਿਤ ਚੀਨ ਤਾਈਵਾਨ ਨੂੰ ਆਪਣੇ ਰਾਸ਼ਟਰ ਦਾ ਹਿੱਸਾ ਮੰਨਦਾ ਹੈ। ਜਦਕਿ ਤਾਈਵਾਨ ਖ਼ੁਦ ਸੁਤੰਤਰ ਦੇਸ਼ ਮੰਨਦਾ ਹੈ। ਤਾਈਵਾਨ ਦੀ ਰਾਸ਼ਟਰਪਤੀ ਤਸਾਈ ਨੇ ਸਾਫ਼ ਤੌਰ 'ਤੇ ਕਿਹਾ ਕਿ ਸਵ-ਸ਼ਾਸਿਤ ਦੇਸ਼ ਤਾਈਵਾਨ ਆਪਣੇ ਸੰਪ੍ਰਭੁਤਾ ਦੀ ਰੱਖਿਆ ਕਰਨ ਲਈ ਦ੍ਰਿੜ ਸੰਕਲਪਿਤ ਹੈ ਅਤੇ ਇਹ ਕੋਈ ਵੀ ਦਬਾਅ ਜਾਂ ਖਤਰੇ ਇਸ ਨੂੰ ਬਦਲ ਨਹੀਂ ਸਕਦੇ। 


author

Aarti dhillon

Content Editor

Related News