ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਤਾਇਵਾਨ, ਭੇਜੀ 27 ਟਨ ਮੈਡੀਕਲ ਮਦਦ

Tuesday, Mar 01, 2022 - 02:06 PM (IST)

ਤਾਈਪੇ (ਭਾਸ਼ਾ) ਰੂਸ-ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਜ਼ਿਆਦਾਤਰ ਦੇਸ਼ਾਂ ਨੇ ਯੂਕ੍ਰੇਨ ਨੂੰ ਸਮਰਥਨ ਦਿੱਤਾ ਹੈ। ਹੁਣ ਤਾਇਵਾਨ ਨੇ ਵੀ ਯੂ੍ਕ੍ਰੇਨ ਨੂੰ ਮਦਦ ਭੇਜੀ ਹੈ। ਇਸ ਸਬੰਧੀ ਤਾਇਵਾਨ ਨੇ ਦੱਸਿਆ ਕਿ ਉਸ ਨੇ ਸੋਮਵਾਰ ਦੇਰ ਰਾਤ ਜਰਮਨੀ ਦੇ ਰਸਤੇ ਇੱਕ ਉਡਾਣ ਵਿੱਚ ਯੂਕ੍ਰੇਨ ਨੂੰ 27 ਟਨ ਮੈਡੀਕਲ ਸਾਮਾਨ ਦੀ ਸਪਲਾਈ ਪਹੁੰਚਾਈ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ-ਰੂਸ ਵਿਚਾਲੇ ਜੰਗ ਦੇ 6ਵੇਂ ਦਿਨ ਰੂਸੀ ਫ਼ੌਜ ਨੇ ਖੇਰਸਨ 'ਤੇ ਕੀਤਾ ਹਮਲਾ 

ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਜੋਆਨ ਓਉ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਤਾਇਵਾਨ "ਅੰਤਰਰਾਸ਼ਟਰੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਅਤੇ ਲੋਕਤੰਤਰੀ ਕੈਂਪ ਦੇ ਇੱਕ ਮੈਂਬਰ" ਵਜੋਂ ਸਹਾਇਤਾ ਕਰ ਕੇ ਖੁਸ਼ ਹੈ।

PunjabKesari

ਤਾਇਵਾਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਰੂਸ 'ਤੇ ਆਰਥਿਕ ਪਾਬੰਦੀਆਂ ਲਗਾਏਗਾ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਪਾਬੰਦੀਆਂ ਕਿਹੜੀਆਂ ਹੋਣਗੀਆਂ ਪਰ ਇਹ ਟਾਪੂ 'ਸੈਮੀਕੰਡਕਟਰ ਚਿਪਸ' ਦਾ ਇੱਕ ਪ੍ਰਮੁੱਖ ਨਿਰਮਾਤਾ ਹੈ, ਜੋ ਕਿ ਸਮਾਰਟਫੋਨ ਤੋਂ ਲੈ ਕੇ ਕਾਰਾਂ ਤੱਕ ਦੇ ਤਕਨੀਕੀ ਉਤਪਾਦਾਂ ਲਈ ਮਹੱਤਵਪੂਰਨ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News