ਤਾਇਵਾਨ ਨੇ ਚੀਨ ਖ਼ਿਲਾਫ਼ ਯੁੱਧ ਦੀ ਤਿਆਰੀ ਦਾ ਕੀਤਾ ਐਲਾਨ, ਆਸਟ੍ਰੇਲੀਆ-ਅਮਰੀਕਾ ਤੋਂ ਮੰਗੀ ਮਦਦ

Tuesday, Oct 05, 2021 - 06:17 PM (IST)

ਤਾਇਵਾਨ ਨੇ ਚੀਨ ਖ਼ਿਲਾਫ਼ ਯੁੱਧ ਦੀ ਤਿਆਰੀ ਦਾ ਕੀਤਾ ਐਲਾਨ, ਆਸਟ੍ਰੇਲੀਆ-ਅਮਰੀਕਾ ਤੋਂ ਮੰਗੀ ਮਦਦ

ਤਾਇਪੇ (ਬਿਊਰੋ): ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਦੁਨੀਆ ਇਕ ਭਿਆਨਕ ਯੁੱਧ ਵੱਲ ਕਦਮ ਵਧਾ ਚੁੱਕੀ ਹੈ। ਤਾਇਵਾਨ ਤੋਂ ਆ ਰਹੀ ਖ਼ਬਰ ਮੁਤਾਬਕ ਚੀਨ ਦੀ ਹਮਲਾਵਰਤਾ ਨੂੰ ਦੇਖਦੇ ਹੋਏ ਤਾਇਵਾਨ ਨੇ ਯੁੱਧ ਦੀ ਤਿਆਰੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਪੂਰੀ ਦੁਨੀਆ ਵਿਚ ਤਣਾਅ ਦਾ ਮਾਹੌਲ ਹੈ। ਤਾਇਵਾਨ ਦੇ ਵਿਦੇਸ਼ ਮੰਤਰੀ ਨੇ ਯੁੱਧ ਦੀ ਤਿਆਰੀ ਦਾ ਐਲਾਨ ਕਰਦਿਆਂ ਗਲਬੋਲ ਭਾਈਚਾਰੇ ਤੋਂ ਮਦਦ ਮੰਗੀ ਹੈ ਅਤੇ ਖਾਸਤੌਰ 'ਤੇ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ।

ਤਾਇਵਾਨ ਵੱਲੋਂ ਯੁੱਧ ਦੀ ਤਿਆਰੀ ਸ਼ੁਰੂ
ਤਾਇਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਕਦੇ ਵੀ ਤਾਇਵਾਨ 'ਤੇ ਹਮਲਾ ਕਰ ਸਕਦਾ ਹੈ। ਲਿਹਾਜਾ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਤਾਇਵਾਨ ਨੂੰ ਯੁੱਧ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੋਸੇਫ ਨੇ ਕਿਹਾ ਕਿ ਤਾਇਵਾਨ ਆਪਣੇ ਆਖਰੀ ਸਾਹ ਤੱਕ ਚੀਨ ਦਾ ਮੁਕਾਬਲਾ ਕਰੇਗਾ। ਯੁੱਧ ਦੀ ਸਥਿਤੀ ਨੂੰ ਦੇਖਦੇ ਹੋਏ ਤਾਇਵਾਨ ਦੇ ਵਿਦੇਸ਼ ਮੰਤਰੀ ਨੇ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਤੁਰੰਤ ਮਦਦ ਮੰਗੀ ਹੈ। ਤਾਇਵਾਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਅਮਰੀਕਾ ਵੀ ਲੋਕਤੰਤਰੀ ਦੇਸ਼ ਹਨ ਲਿਹਾਜਾ ਉਹਨਾਂ ਨੂੰ ਆਸ ਹੈ ਕਿ ਉਕਤ ਦੋਵੇਂ ਦੇਸ਼ ਯੁੱਧ ਦੀ ਸਥਿਤੀ ਵਿਚ ਉਸ ਦੀ ਮਦਦ ਜ਼ਰੂਰ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਪੈਂਡੋਰਾ ਪੇਪਰਸ ’ਚ ਭਾਰਤ ਦੇ 5 ਰਾਜਨੇਤਾਵਾਂ ਅਤੇ ਪਾਕਿਸਤਾਨ ਦੇ 700 ਵੱਡੇ ਧਨ ਚੋਰਾਂ ਦੇ ਨਾਂ

ਚੀਨ ਨੇ ਭੇਜੇ 56 ਲੜਾਕੂ ਜਹਾਜ਼
ਪਿਛਲੇ ਹਫ਼ਤੇ ਤੋਂ ਚੀਨ ਲਗਾਤਾਰ ਤਾਇਵਾਨ ਵਿਚ ਆਪਣੇ ਲੜਾਕੂ ਜਹਾਜ਼ ਭੇਜ ਰਿਹਾ ਹੈ। ਹੁਣ ਤੱਕ ਚੀਨ ਵੱਲੋਂ ਪਿਛਲੇ ਚਾਰ ਦਿਨਾਂ ਵਿਚ 100 ਤੋਂ ਵੱਧ ਤਬਾਹਕੁੰਨ ਲੜਾਕੂ ਜਹਾਜ਼ਾਂ ਨੂੰ ਤਾਇਵਾਨ ਦੇ ਹਵਾਈ ਖੇਤਰ ਵਿਚ ਭੇਜਿਆ ਜਾ ਚੁੱਕਾ ਹੈ। ਸੋਮਵਾਰ ਨੂੰ ਇਕ ਵਾਰ ਫਿਰ ਚੀਨ ਨੇ ਤਾਇਵਾਨ ਨਾਲ 56 ਲੜਾਕੂ ਜਹਾਜ਼ ਭੇਜੇ ਜੋ ਹੁਣ ਤੱਕ ਦਾ ਰਿਕਾਰਡ ਹੈ। ਚੀਨ ਦੇ ਇਹ ਲੜਾਕੂ ਜਹਾਜ਼ ਲਗਾਤਾਰ ਤਾਇਵਾਨ ਦੇ ਹਵਾਈ ਖੇਤਰ ਵਿਚ ਮਿਲਟਰੀ ਡ੍ਰਿਲ ਕਰ ਰਹੇ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਕਿਸੇ ਵੀ ਸਮੇਂ ਤਾਇਵਾਨ 'ਤੇ ਹਮਲਾ ਕਰ ਦੇਣਗੇ। ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਮੁਤਾਬਕ, 52 ਜਹਾਜ਼ਾਂ ਦੀ ਪਹਿਲੀ ਖੇਪ ਵਿਚ ਚੀਨ ਵੱਲੋਂ 34 ਜੇ-16 ਲੜਾਕੂ ਜੈੱਟ ਅਤੇ 12 ਐੱਚ-6 ਬੰਬਾਰੀ ਜਹਾਜ਼ ਭੇਜੇ ਗਏ ਸਨ। ਇਸ ਮਗਰੋਂ ਚਾਰ ਹੋਰ ਚੀਨੀ ਜੇ-16 ਐੱਸ ਲੜਾਕੂ ਜਹਾਜ਼ ਤਾਇਵਾਨ ਦੇ ਹਵਾਈ ਇਲਾਕੇ ਵਿਚ ਭੇਜੇ ਗਏ।

ਚੀਨ ਨੇ ਦਿੱਤੀ ਹੈ ਯੁੱਧ ਦੀ ਧਮਕੀ
ਚੀਨ ਵੱਲੋਂ ਤਾਇਵਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹ ਲੋਕਤੰਤਰੀ ਢੰਗ ਨਾਲ ਤਾਇਵਾਨ 'ਤੇ ਸ਼ਾਸਨ ਕਰਨਾ ਚਾਹੁੰਦਾ ਹੈ ਪਰ ਜੇਕਰ ਤਾਇਵਾਨ ਨੇ ਚੀਨ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਚੀਨ ਆਪਣੀ ਤਾਕਤ ਦੇ ਦਮ 'ਤੇ ਤਾਇਵਾਨ 'ਤੇ ਕਬਜ਼ਾ ਕਰ ਲਵੇਗਾ ਅਤੇ ਉਸ ਨੂੰ ਆਪਣੇ ਕੰਟਰੋਲ ਵਿਚ ਲੈ ਲਵੇਗਾ। ਚੀਨ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਉਹ ਤਾਇਵਾਨ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਸ ਦੀ ਸੁੰਤਤਰਤਾ ਦੀ ਗੱਲ ਨੂੰ ਖਾਰਿਜ ਕਰਦਾ ਹੈ।ਜਦਕਿ ਤਾਇਵਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਇਕ ਸੁਤੰਤਰ ਦੇਸ਼ ਹੈ ਅਤੇ ਪੂਰੀ ਦੁਨੀਆ ਨੂੰ ਉਸ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ।

ਨੋਟ- ਚੀਨ ਅਤੇ ਤਾਇਵਾਨ ਵਿਚਾਲੇ ਜਾਰੀ ਤਲਖੀ ਦਾ ਗਲੋਬਲ ਪੱਧਰ 'ਤੇ ਕਿੰਨਾ ਪੈ ਸਕਦੈ ਪ੍ਰਭਾਵ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News