ਤਾਇਵਾਨ 'ਚ ਫਿਰ ਦਾਖ਼ਲ ਹੋਏ ਚੀਨ ਦੇ ਜਹਾਜ਼, ਤਾਇਪੇ ਨੇ ਤਾਣੀਆਂ ਮਿਜ਼ਾਇਲਾਂ

Monday, Jan 25, 2021 - 11:02 PM (IST)

ਤਾਇਵਾਨ 'ਚ ਫਿਰ ਦਾਖ਼ਲ ਹੋਏ ਚੀਨ ਦੇ ਜਹਾਜ਼, ਤਾਇਪੇ ਨੇ ਤਾਣੀਆਂ ਮਿਜ਼ਾਇਲਾਂ

ਤਾਇਪੇ- ਅਮਰੀਕੀ ਅੰਬੈਸਡਰ ਦੀ ਤਾਇਵਾਨ ਯਾਤਰਾ ਨਾਲ ਚੀਨ ਭੜਕਿਆ ਹੋਇਆ ਹੈ। ਇਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਇਕ ਵਾਰ ਫਿਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਅਮਰੀਕਾ ਦੇ ਨਾਲ ਵੱਧਦੀ ਦੋਸਤੀ ਕਾਰਨ ਤਾਇਵਾਨ ਨੂੰ ਲੈ ਕੇ ਚੀਨ ਗੁੱਸੇ ਵਿਚ ਹੈ। ਚੀਨ ਦੇ ਜਹਾਜ਼ ਤਾਇਵਾਨ ਦੀ ਸਰਹੱਦ 'ਤੇ ਬਾਜ਼ ਨਹੀਂ ਆ ਰਹੇ ਪਰ ਤਾਇਪੇ ਨੇ ਹੁਣ ਡ੍ਰੈਗਨ ਦੀਆਂ ਕਾਰਵਾਈਆਂ ਦਾ ਮੂੰਹ ਤੋੜ ਜਵਾਬ ਦੇਣ ਦਾ ਮਨ ਬਣਾ ਲਿਆ ਹੈ।

ਤਾਜ਼ਾ ਘਟਨਾ ਮੁਤਾਬਕ ਇਕ ਵਾਰ ਫਿਰ ਤਾਇਵਾਨ ਦੇ ਹਵਾਈ ਖੇਤਰ ਵਿਚ ਚੀਨ ਨੇ ਆਪਣੇ 8 ਐੱਚ-6 ਦੇ ਪ੍ਰਮਾਣੂੰ ਬੰਬਾਰੂ ਜਹਾਜ਼ ਦਾਖ਼ਲ ਕੀਤੇ ਤਾਂ ਤਾਇਵਾਨ ਨੇ ਵੀ ਆਪਣੀਆਂ ਮਿਜ਼ਾਇਲਾਂ ਦਾ ਮੂੰਹ ਚੀਨ ਦੇ ਬੰਬਾਰੂ ਜਹਾਜ਼ਾਂ ਵੱਲ ਕੀਤਾ। ਤਣਾਅ ਵੱਧਦਾ ਦੇਖ ਚੀਨ ਦੇ ਜਹਾਜ਼ਾਂ ਨੂੰ ਤੁਰੰਤ ਹੀ ਤਾਇਵਾਨ ਦੀ ਹਵਾਈ ਸਰਹੱਦ ਤੋਂ ਬਾਹਰ ਭੱਜਣਾ ਪੈ ਗਿਆ।

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਨੂੰ ਕਈ ਚੀਨੀ ਜਹਾਜ਼ ਹਵਾਈ ਸੁਰੱਖਿਆ ਪਛਾਣ ਖੇਤਰ ਦੇ ਦੱਖਣੀ-ਪੱਛਮੀ ਕੋਨੇ ਵਿਚ ਦਾਖ਼ਲ ਹੋਏ। ਦੱਸ ਦਈਏ ਕਿ ਉਂਝ ਚੀਨ ਟੋਹੀ ਜਹਾਜ਼ਾਂ ਜਾਂ ਇਕ ਜਾਂ ਦੋ ਐੱਚ-6 ਜਹਾਜ਼ਾਂ ਨੂੰ ਹੀ ਤਾਇਵਾਨ ਵੱਲ ਭੇਜਦਾ ਹੈ ਪਰ ਇਸ ਵਾਰ ਤਾਂ ਇਸ ਨੇ ਕਈ ਪ੍ਰਮਾਣੂੰ ਤੇ ਲੜਾਕੂ ਜਹਾਜ਼ ਭੇਜੇ ਹਨ, ਜੋ ਸਾਧਾਰਣ ਗੱਲ ਨਹੀਂ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਵਲੋਂ ਉਪਲੱਬਧ ਕਰਾਏ ਗਏ ਇਕ ਨਕਸ਼ੇ ਤੋਂ ਪਤਾ ਲੱਗਾ ਹੈ ਕਿ ਵਾਈ-8 ਪਣਡੁੱਬੀ ਰੋਕੂ ਜਹਾਜ਼ ਨੇ ਵੀ ਪ੍ਰਤਾਸ ਟਾਪੂ ਰਾਹੀਂ ਤਾਇਵਾਨ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। 

ਮੰਤਰਾਲੇ ਮੁਤਾਬਕ ਤਾਇਵਾਨ ਨੂੰ ਹਵਾਈ ਫ਼ੌਜ ਨੇ ਚੀਨੀ ਜਹਾਜ਼ਾਂ ਨੂੰ ਚਿਤਾਵਨੀ ਦਿੱਤੀ ਹੈ ਤੇ ਉਨ੍ਹਾਂ ਦੀ ਨਿਗਰਾਨੀ ਲਈ ਮਿਜ਼ਾਇਲਾਂ ਤਾਇਨਾਤ ਕੀਤੀਆਂ ਹਨ। ਰੇਡੀਓ ਚਿਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਚੀਨ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਜਹਾਜ਼ ਸਮੁੰਦਰ ਵਿਚ ਉੱਪਰ ਅਤੇ ਪਾਣੀ ਦੇ ਹੇਠ ਗਤੀਵਿਧੀਆਂ ਨੂੰ ਟਰੈਕ ਕਰਨ ਵਿਚ ਮਾਹਰ ਹਨ। ਹਾਲਾਂਕਿ, ਅਮਰੀਕਾ ਕੋਲ ਕਈ ਅਜਿਹੀਆਂ ਪਣਡੁੱਬੀਆਂ ਹਨ, ਜਿਨ੍ਹਾਂ ਦਾ ਪਤਾ ਚੀਨ ਦਾ ਕੋਈ ਵੀ ਐਂਟੀ ਸਬਮਰੀਨ ਵਾਰਫੇਅਰ ਸਿਸਟਮ ਨਹੀਂ ਲਗਾ ਸਕਦਾ ਹੈ। ਐਤਵਾਰ ਨੂੰ ਵੀ ਚੀਨ ਦੇ ਇਕ ਜਹਾਜ਼ ਨੇ ਤਾਇਵਾਨ ਵਿਚ ਘੁਸਪੈਠ ਕੀਤੀ ਸੀ। 


author

Sanjeev

Content Editor

Related News