ਇਸ ਦੇਸ਼ ''ਚ ਸਰਕਾਰ ਨੇ ਆਪਣੇ ਹਸਪਤਾਲ ''ਤੇ ਹੀ ਕਰ ਦਿੱਤਾ ਹਮਲਾ, 5 ਦੀ ਮੌਤ

Monday, Mar 22, 2021 - 12:32 AM (IST)

ਡੈਮਾਸਕਸ-ਸੀਰੀਆ ਦੀ ਸਰਕਾਰ ਨੇ ਆਪਣੇ ਹੀ ਦੇਸ਼ 'ਚ ਤੋਪ ਨਾਲ ਹਮਲੇ ਕੀਤੇ, ਜਿਸ 'ਚ ਘਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਤੁਰਕੀ ਦੇ ਰੱਖਿਆ ਮੰਤਰਾਲਾ ਅਤੇ ਜੰਗ ਦੀ ਨਿਗਰਾਨੀ ਕਰਨ ਵਾਲੇ ਸੰਗਠਨ ਨੇ ਕਿਹਾ ਕਿ ਹਮਲਾ ਇਦਲਿਬ 'ਚ ਸਥਿਤ ਇਕ ਹਸਪਤਾਲ 'ਤੇ ਹੋਇਆ ਹੈ। ਇਹ ਸਥਾਨ ਬਾਗੀਆਂ ਦਾ ਆਖਿਰੀ ਗੜ੍ਹ ਹੈ।

ਹਮਲਾ ਅਤਰੇਬ ਦੇ ਉੱਤਰੀ ਪੱਛਮੀ ਸ਼ਹਿਰ 'ਤੇ ਕੀਤਾ ਗਿਆ ਹੈ। ਮਾਰਚ, 2020 'ਚ ਤੁਰਕੀ ਅਤੇ ਰੂਸ ਦਰਮਿਆਨ ਜੰਗਬੰਦੀ ਹੋਈ ਸੀ ਫਿਰ ਵੀ ਸੀਰੀਆ ਦੀ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਹੈ।ਸੀਰੀਆ ਦੀ ਮਨੁੱਖੀ ਅਧਿਕਾਰਾਂ ਦੇਖ ਰੇਖ ਕਰਨ ਵਾਲੀ ਆਬਜ਼ਰਵੇਟਰੀ ਨੇ ਕਿਹਾ ਕਿ ਤੋਪ ਦਾ ਗੋਲਾ ਹਸਪਤਾਲ ਕੰਪਲੈਕਸ ਅਤੇ ਮੁੱਖ ਗੇਟ 'ਤੇ ਆ ਕੇ ਡਿੱਗਿਆ ਸੀ ਜਿਸ 'ਚ ਇਕ ਬੱਚੇ ਸਮੇਤ ਪੰਜ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ

ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਦੇ ਮੁਖੀ ਰਮੀ ਅਰਦੁਰਹਮਾਨ ਨੇ ਕਿਹਾ ਕਿ ਸਿਹਤ ਮੁਲਾਜ਼ਮ ਸਮੇਤ 11 ਹੋਰ ਲੋਕ ਜ਼ਖਮੀ ਹੋ ਵੀ ਹੋਏ ਹਨ। ਇਹ ਹਸਪਤਾਲ ਅੰਡਰਗ੍ਰਾਊਂਡ ਹੈ ਭਾਵ ਜ਼ਮੀਨ ਦੇ ਹੇਠਾਂ ਬਣਾਇਆ ਗਿਆ ਹੈ ਤਾਂ ਕਿ ਜੰਗ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਹਮਲਿਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ -'ਚੀਨ ਦੀ ਵੈਕਸੀਨ 'ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News