ਇਜ਼ਰਾਇਲ ਤੇ ਫਲਸਤੀਨ ਦੀ ਲੜਾਈ ''ਚ ਸ਼ਾਮਲ ਹੋਇਆ ਸੀਰੀਆ, ਦਾਗੇ 3 ਰਾਕੇਟ

05/15/2021 3:29:23 AM

ਤੇਲ ਅਵੀਵ - ਸੀਰੀਆਈ ਖੇਤਰ ਤੋਂ ਇਜ਼ਰਾਇਲ ਦੇ ਇਲਾਕੇ ਵਿਚ 3 ਰਾਕੇਟ ਦਾਗੇ ਗਏ ਹਨ, ਜਿਨ੍ਹਾਂ ਵਿਚੋਂ ਇਕ ਸੀਰੀਆਈ ਖੇਤਰ ਵਿਚ ਹੀ ਫਟ ਗਿਆ। ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਫੌਜ ਨੇ ਇਕ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਸੀਰੀਆ ਤੋਂ ਵੀ ਤੁਰੰਤ ਹੀ 3 ਰਾਕੇਟ ਇਜ਼ਰਾਇਲ ਵੱਲ ਦਾਗੇ ਗਏ। ਇਨ੍ਹਾਂ ਵਿਚੋਂ ਇਕ ਤਾਂ ਸੀਰੀਆ ਵਿਚ ਹੀ ਡਿੱਗ ਕੇ ਫੱਟ ਗਿਆ।

ਉਥੇ ਹੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਜਦੋਂ ਤੱਕ ਜ਼ਰੂਰੀ ਹੋਵੇਗਾ ਉਦੋਂ ਤੱਕ ਇਜ਼ਰਾਇਲੀ ਫੌਜ ਦੀ ਮੁਹਿੰਮ ਜਾਰੀ ਰਹੇਗੀ। ਦੱਸ ਦਈਏ ਕਿ ਹਿੰਸਾ ਝੜਪਾਂ ਤੋਂ ਸ਼ੁਰੂ ਹੋ ਕੇ ਹੁਣ ਰਾਕੇਟ ਮਿਜ਼ਾਈਲਾਂ ਤੱਕ ਪਹੁੰਚ ਗਈ ਹੈ। ਜਿਸ ਨੇ ਹੁਣ ਤੱਕ ਕਰੀਬੀ 60 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸਭ ਤੋਂ ਪਹਿਲਾਂ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ 'ਤੇ ਰਾਕੇਟ ਦਾਗੇ ਗਏ ਸਨ। ਇਸ ਤੋਂ ਫਲਸਤੀਨ ਦੇ ਹਮਾਸ ਗਰੁੱਪ ਵੱਲੋਂ ਇਜ਼ਰਾਇਲ ਦੀ ਰਾਜਧਾਵੀ ਤੇਲ-ਅਵੀਵ 'ਤੇ ਮਿਜ਼ਾਈਲਾਂ ਦਾਗੀਆਂ ਗਈਆਂ।


 


Khushdeep Jassi

Content Editor

Related News