ਇਜ਼ਰਾਇਲ ਦੇ ਹਵਾਈ ਹਮਲਿਆਂ ''ਚ ਸੀਰੀਆ ਦੇ 6 ਫੌਜੀ ਜ਼ਖਮੀ

Saturday, Apr 13, 2019 - 12:47 PM (IST)

ਮਾਸਕੋ, (ਭਾਸ਼ਾ)— ਸੀਰੀਆ ਦੇ ਪੱਛਮੀ ਹਮਾ ਸੂਬੇ 'ਚ ਸ਼ਨੀਵਾਰ ਨੂੰ ਸੀਰੀਆਈ ਹਥਿਆਰ ਫੌਜ ਦੇ ਟਿਕਾਣੇ 'ਤੇ ਇਜ਼ਰਾਇਲੀ ਹਵਾਈ ਹਮਲਿਆਂ 'ਚ ਫੌਜੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਫੌਜੀ ਸੂਤਰਾਂ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਲਗਭਗ 2.30 ਵਜੇ ਇਜ਼ਰਾਇਲੀ ਹਵਾਈ ਫੌਜ ਨੇ ਲੇਬਨਾਨੀ ਹਵਾਈ ਅੱਡੇ ਤੋਂ ਸੀਰੀਆ ਦੇ ਮਸਆਫ ਸ਼ਹਿਰ ਦੇ ਇਕ ਫੌਜੀ ਟਿਕਾਣੇ ਨੂੰ ਨਿਸ਼ਾਨਾ ਕੇ ਹਮਲਾ ਕੀਤਾ। ਇਸ 'ਚ 6 ਫੌਜੀ ਜ਼ਖਮੀ ਹੋ ਗਏ।
ਸੀਰੀਆਈ ਹਵਾਈ ਫੌਜ ਨੇ ਜਵਾਬੀ ਕਾਰਵਾਈ 'ਚ ਇਕ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਸੀਰੀਆਈ ਹਵਾਈ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਟੀਚੇ 'ਤੇ ਪੁੱਜਣ ਤੋਂ ਪਹਿਲਾਂ ਹੀ ਇਜ਼ਰਾਇਲ ਦੀਆਂ ਮਿਜ਼ਾਇਲਾਂ ਨੂੰ ਹਵਾ 'ਚ ਹੀ ਢੇਰ ਕਰ ਦਿੱਤਾ। ਇਜ਼ਰਾਇਲ ਦੇ ਇਸ ਹਮਲੇ ਨਾਲ ਸੀਰੀਆ ਦੀਆਂ ਕਈ ਇਮਾਰਤਾਂ ਹਾਦਸੇ ਦੀਆਂ ਸ਼ਿਕਾਰ ਹੋ ਗਈਆਂ।


Related News