ਨੌਕਰੀ ਦਿਵਾਉਣ ਦੇ ਨਾਂ ’ਤੇ 2 ਜਣਿਆਂ ਤੋਂ 6 ਲੱਖ ਠੱਗੇ

Saturday, Oct 26, 2024 - 12:52 PM (IST)

ਨੌਕਰੀ ਦਿਵਾਉਣ ਦੇ ਨਾਂ ’ਤੇ 2 ਜਣਿਆਂ ਤੋਂ 6 ਲੱਖ ਠੱਗੇ

ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-31 ਥਾਣਾ ਪੁਲਸ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ 2 ਵੱਖ-ਵੱਖ ਮਾਮਲਿਆਂ ’ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੰਡਸਟਰੀਅਲ ਏਰੀਆ ਫੇਜ਼-2 ਦੇ ਵਸਨੀਕ ਰਾਜੇਸ਼ ਤੋਮਰ ਨੇ ਦੱਸਿਆ ਕਿ ਅਕਾਸ਼ ਜੈਨ ਨਾਂ ਦੇ ਵਿਅਕਤੀ ਨੇ ਪਾਰਟ ਟਾਈਮ ਨੌਕਰੀ ਦਿਵਾਉਣ ਦੇ ਨਾਂ ’ਤੇ 4 ਲੱਖ 14 ਹਜ਼ਾਰ ਰੁਪਏ ਲੈ ਲਏ ਪਰ ਨਾ ਤਾਂ ਨੌਕਰੀ ਦਿਵਾਈ ਤੇ ਨਾ ਹੀ ਪੈਸੇ ਮੌੜੇ।

ਇਸੇ ਤਰ੍ਹਾਂ ਜਗਤਪੁਰਾ ਦੇ ਸਚਿਨ ਕੁਮਾਰ ਨੇ ਦੱਸਿਆ ਕਿ ਜ਼ੀਰਕਪੁਰ ਵਾਸੀ ਰਵੀ ਤੇ ਹੋਰਾਂ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ 2 ਲੱਖ 20 ਹਜ਼ਾਰ ਦੀ ਠੱਗੀ ਮਾਰ ਲਈ।


author

Babita

Content Editor

Related News