ਸੜਕ ਹਾਦਸੇ ’ਚ ਜ਼ਖਮੀ ਰੇਹੜੀ ਚਾਲਕ ਦੀ PGI ''ਚ ਮੌਤ
Tuesday, Oct 29, 2024 - 01:45 PM (IST)

ਡੇਰਾਬੱਸੀ (ਗੁਰਜੀਤ) : ਨੇੜਲੇ ਪਿੰਡ ਭਾਂਖਰਪੁਰ ਵਿਖੇ ਐਕਟਿਵਾ ਦੀ ਟੱਕਰ ਵੱਜਣ ਕਾਰਨ ਜ਼ਖ਼ਮੀ ਰੇਹੜੀ ਚਾਲਕ ਦੀ ਪੀ. ਜੀ. ਆਈ. ਵਿਖੇ ਜ਼ੇਰੇ ਇਲਾਜ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਜੈ ਵਾਸੀ ਸਾਧ ਨਗਰ ਕਾਲੋਨੀ ਨੇੜੇ ਭਾਂਖਰਪੁਰ ਵਜੋਂ ਹੋਈ ਹੈ। ਪੁਲਸ ਨੇ ਐਕਟਿਵਾ ਚਾਲਕ ਕੁੜੀ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਟਸਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਚੌਂਕੀ ਇੰਚਾਰਜ ਨਾਹਰ ਸਿੰਘ ਨੇ ਦੱਸਿਆ ਕਿ 21 ਅਕਤੂਬਰ ਨੂੰ ਰੇਹੜੀ ਚਾਲਕ ਵਿਜੇ ਨੂੰ ਪਿੰਡ ਭਾਂਖਰਪੁਰ ਰੇਲਵੇ ਓਵਰਬ੍ਰਿਜ ਨੇੜੇ ਐਕਟਿਵਾ ਸਵਾਰ ਕੁੜੀ ਨੇ ਟੱਕਰ ਮਾਰ ਦਿੱਤੀ ਤੇ ਉਹ ਉਛਲ ਕੇ ਫ਼ੁੱਟਪਾਥ ਨਾਲ ਜਾ ਵੱਜਾ। ਮੌਕੇ ’ਤੇ ਮੌਜੂਦ ਰਾਮ ਚੰਦਰ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਵਿਜੈ ਰੇਹੜੀ ਚਾਲਕ ਮੌਕੇ ’ਤੇ ਬੇਹੋਸ਼ ਹੋ ਗਿਆ ਸੀ, ਜਿਸ ਨੂੰ ਸਿਵਲ ਹਸਪਤਾਲ ਤੋਂ ਬਾਅਦ ਪੀ. ਜੀ. ਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਜ਼ੇਰੇ ਇਲਾਜ ਮੌਤ ਹੋ ਗਈ।