ਸੀਰੀਆ ''ਚ ਕਾਰ ਬੰਬ ਧਮਾਕਾ, 4 ਲੋਕਾਂ ਦੀ ਮੌਤ

12/19/2019 2:24:38 AM

ਦਮਿਸ਼ਕ - ਉੱਤਰੀ ਸੀਰੀਆ ਦੇ ਰਸ ਅਲ-ਅਯਨ ਸ਼ਹਿਰ 'ਚ ਬੁੱਧਵਾਰ ਨੂੰ ਕਾਰ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ। ਕਾਰ ਧਮਾਕਾ ਰਸ ਅਲ ਅਯਨ ਸ਼ਹਿਰ ਦੇ ਮਬਰੋਕੇਹ ਪਿੰਡ 'ਚ ਹੋਇਆ। ਇਹ ਇਲਾਕਾ ਤੁਰਕੀ ਸਮਰਥਿਤ ਵਿਧ੍ਰੋਹੀਆਂ ਅਤੇ ਤੁਰਕੀ ਫੌਜ ਦੇ ਕੰਟਰੋਲ 'ਚ ਹੈ। ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਸੀਰੀਆਈ ਆਬਜ਼ਰਵੇਟਰੀ ਮਨੁੱਖੀ ਅਧਿਕਾਰ ਸੰਗਠਨ ਨੇ ਆਖਿਆ ਕਿ ਇਸ ਹਮਲੇ 'ਚ 4 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਆਖਿਆ ਕਿ ਤਾਲ ਅਬਯਾਦ ਇਲਾਕੇ 'ਚ ਵੀ ਇਕ ਧਮਾਕਾ ਹੋਇਆ ਹੈ ਅਤੇ ਇਹ ਇਲਾਕਾ ਤੁਰਕੀ ਸਰਹੱਦ ਦੇ ਉੱਤਰੀ ਰਾਕਾ ਸੂਬੇ 'ਚ ਹੈ। ਜ਼ਿਕਰਯੋਗ ਹੈ ਕਿ ਰਾਸ ਅਲ ਅੱਯਨ, ਹਸਕਾਹ ਦੇ ਉੱਤਰ-ਪੂਰਬੀ ਸੂਬੇ ਦੇ ਪੇਂਡੂ ਇਲਾਕਿਆਂ 'ਚ ਸਥਿਤ ਹੈ। ਵਾਚਡਾਗ ਗਰੁੱਪ ਮੁਤਾਬਕ ਉੱਤਰ-ਪੂਰਬੀ ਸੀਰੀਆ 'ਚ ਪਿਛਲੇ ਹਫਤੇ 5 ਕਾਰ ਧਮਾਕੇ ਹੋਏ ਸਨ, ਜਿਨ੍ਹਾਂ 'ਚੋਂ 3 ਧਮਾਕੇ ਰਾਸ ਅਲ ਅਯਾਨ 'ਚ ਹੋਏ ਸਨ।


Khushdeep Jassi

Content Editor

Related News