ਸੀਰੀਆ ’ਚ ਅਸਦ ਪਰਿਵਾਰ ਦੇ ਰਾਜ ਦੇ 50 ਸਾਲ ਪੂਰੇ

Friday, Nov 13, 2020 - 07:42 AM (IST)

ਸੀਰੀਆ ’ਚ ਅਸਦ ਪਰਿਵਾਰ ਦੇ ਰਾਜ ਦੇ 50 ਸਾਲ ਪੂਰੇ

ਬੇਰੂਤ- -ਸੀਰੀਆ ’ਚ ਅਸਦ ਪਰਿਵਾਰ ਦੇ ਰਾਜ ਦੇ 50 ਸਾਲ ਸ਼ੁੱਕਰਵਾਰ ਨੂੰ ਪੂਰੇ ਹੋ ਰਹੇ ਹਨ। ਸਾਲ 1970 ’ਚ 13 ਨਵੰਬਰ ਨੂੰ ਹੀ ਹਵਾਈ ਫ਼ੌਜ ਦੇ ਯੁਵਾ ਅਮਰੀਕੀ ਹਾਫਿਜ ਅਸਦ ਨੇ ਖ਼ੂਨ-ਖਰਾਬੇ ਬਿਨਾਂ ਤਖਤਾ ਪਲਟ ਕੀਤਾ ਸੀ ਅਤੇ ਸਾਲ 1946 ’ਚ ਫਰਾਂਸ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਫ਼ੌਜੀ ਰਾਜ ਸੀ ਅਤੇ ਓਦੋਂ ਤੋਂ ਅਸਦ ਪਰਿਵਾਰ ਦੇਸ਼ ’ਤੇ ਰਾਜ ਕਰ ਰਿਹਾ ਹੈ।

ਸੀਰੀਆ ਲਗਭਗ ਇਕ ਦਹਾਕੇ ਦੀ ਗ੍ਰਹਿ ਜੰਗ ਕਾਰਣ ਖੰਡਰ ’ਚ ਤਬਦੀਲ ਹੋ ਗਿਆ ਹੈ, ਇਸ ਜੰਗ ’ਚ ਲਗਭਗ 5 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਅੱਧੀ ਆਬਾਦੀ ਹਿਜ਼ਰਤ ਕਰ ਚੁੱਕੀ ਹੈ ਅਤੇ ਆਰਥਿਕਤਾ ਤਬਾਹ ਹੋ ਚੁੱਕੀ ਹੈ, ਪੂਰਾ ਇਲਾਕਾ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ ਪਰ ਇਕ ਚੀਜ਼ ਹੈ ਤਾਂ ਉਹ ਹੈ ਹਾਫਿਜ ਅਸਦ ਤੋਂ ਬਾਅਦ ਉਨ੍ਹਾਂ ਦੇ ਬੇਟੇ ਬਸ਼ਰ ਅਸਦ ਦੀ ਦੇਸ਼ ਦੀ ਸੱਤਾ ’ਤੇ ਪਕੜ।

ਬਸ਼ਰ ਅਸਦ ’ਤੇ ਦੋਸ਼ ਹੈ ਕਿ ਉਹ ਮਾਲੀਏ ਦਾ ਅੱਧਾ ਹਿੱਸਾ ਜੰਗ ’ਤੇ ਖਰਚ ਕਰ ਰਹੇ ਹਨ ਅਤੇ ਆਪਣੀ ਸੱਤਾ ’ਤੇ ਪਕੜ ਮਜਬੂਤ ਰੱਖਣ ਲਈ ਅਰਬ ਰਾਸ਼ਟਰਵਾਦ ਤੋਂ ਜ਼ਿਆਦਾ ਪਿਤਾ ਵਾਂਗ ਈਰਾਨ ਅਤੇ ਰੂਸ ਵਰਗੇ ਸਹਿਯੋਗੀਆਂ ’ਤੇ ਨਿਰਭਰ ਹਨ। ਅਸਦ ਨਾਲ ਕਈ ਵਾਰ ਮੁਲਾਕਾਤ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੇ ਐਡੀਸ਼ਨ ‘ਮਾਈ ਲਾਈਫ’ ’ਚ ਲਿਖਿਆ ਕਿ ਉਹ ਬਹੁਤ ਹੀ ਬੇਰਹਿਮ ਪਰ ਬੁੱਧੀਮਾਨ ਵਿਅਕਤੀ ਹਨ ਜਿਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਪੂਰੇ ਪਿੰਡ ਨੂੰ ਤਬਾਹ ਕਰ ਦਿੱਤਾ।


author

Lalita Mam

Content Editor

Related News