ਸੀਰੀਆ: 8 ਸਾਲ ਤੋਂ ਜਾਰੀ ਸੰਘਰਸ਼ ''ਚ 3 ਲੱਖ 70 ਹਜ਼ਾਰ ਲੋਕਾਂ ਦੀ ਮੌਤ

03/15/2019 5:52:16 PM

ਬੇਰੂਤ— ਸੀਰੀਆ 'ਚ ਅੱਠ ਸਾਲ ਤੋਂ ਜਾਰੀ ਸੰਘਰਸ਼ 'ਚ 3 ਲੱਖ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ ਇਕ ਲੱਖ 12 ਹਜ਼ਾਰ ਆਮ ਨਾਗਰਿਕ ਸ਼ਾਮਲ ਹਨ। ਜੰਗ 'ਤੇ ਨਜ਼ਰ ਰੱਖਣ ਵਾਲੀ ਇਕ ਸੰਸਥਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਮੁਤਾਬਕ ਮ੍ਰਿਤਕਾਂ 'ਚ 21 ਹਜ਼ਾਰ ਬੱਚੇ ਤੇ 13 ਹਜ਼ਾਰ ਔਰਤਾਂ ਸ਼ਾਮਲ ਹਨ। ਸੰਸਥਾ ਦਾ ਪੂਰੇ ਸੀਰੀਆ 'ਚ ਇਕ ਨੈੱਟਵਰਕ ਹੈ। ਸੀਰੀਆ 'ਚ 15 ਮਾਰਚ 2011 'ਚ ਦਰਯਾ ਸ਼ਹਿਰ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਸੰਘਰਸ਼ ਭੜਕ ਗਿਆ ਸੀ। ਹੌਲੀ-ਹੌਲੀ ਇਹ ਸੰਘਰਸ਼ ਪੂਰੇ ਸੀਰੀਆ 'ਚ ਫੈਲ ਗਿਆ ਤੇ ਸਰਕਾਰ ਨੇ ਇਸ ਨੂੰ ਹਿੰਸਕ ਰੂਪ ਨਾਲ ਦਬਾ ਦਿੱਤਾ। ਇਸ ਤੋਂ ਬਾਅਦ ਵਿਦੇਸ਼ੀ ਸ਼ਕਤੀਆਂ ਦੇ ਵਿਚਾਲੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ ਸੀ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਸੰਸਥਾ ਨੇ ਪਿਛਲੇ ਸਾਲ ਸਤੰਬਰ 'ਚ ਮ੍ਰਿਤਕਾਂ ਦੀ ਗਿਣਤੀ 3 ਲੱਖ 60 ਹਜ਼ਾਰ ਤੋਂ ਜ਼ਿਆਦਾ ਦੱਸੀ ਗਈ ਸੀ। 

ਸੰਸਥਾ ਨੇ ਕਿਹਾ ਕਿ ਤਾਜ਼ਾ ਅੰਕੜਿਆਂ 'ਚ ਮਾਰੇ ਗਏ ਸੀਰੀਆ ਦੇ 1,25,000 ਤੋਂ ਜ਼ਿਆਦਾ ਸਰਕਾਰੀ ਫੌਜੀਆਂ ਤੇ ਸਰਕਾਰ ਸਮਰਥਕ ਲੜਾਕਿਆਂ ਦੀ ਵੀ ਗਿਣਤੀ ਜੋੜੀ ਗਈ ਹੈ। ਅੰਕੜਿਆਂ ਮੁਤਾਬਕ ਜੰਗ 'ਚ ਵਿਧਰੋਹੀਆਂ ਤੇ ਕੁਰਦ ਲੜਾਕਿਆਂ ਸਮੇ 67,000 ਹੋਰ ਲੜਾਕੇ ਮਾਰੇ ਗਏ।


Baljit Singh

Content Editor

Related News