ਸੀਰੀਆ ''ਚ ਕਾਰ ਬੰਬ ਧਮਾਕੇ ''ਚ 5 ਲੋਕਾਂ ਦੀ ਮੌਤ

02/19/2018 11:34:31 AM

ਬੈਰੂਤ(ਭਾਸ਼ਾ)— ਸੀਰੀਆ ਦੇ ਪੂਰਬੀ-ਉਤਰ ਕਾਮਿਸ਼ਲੀ ਸੂਬੇ ਵਿਚ ਹੋਏ ਇਕ ਕਾਰ ਬੰਬ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ ਹਨ। ਇਕ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਧਮਾਕਾ ਅਲ-ਹੇ-ਅਲ ਗਰਬੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਧਮਾਕਾ ਜਿਹੜੇ ਸ਼ਹਿਰ ਵਿਚ ਹੋਇਆ ਹੈ ਉਹ ਕੁਰਦਿਸ਼ ਲੜਾਕਿਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਸਤੰਬਰ ਵਿਚ ਇੱਥੇ ਇਕ ਮੋਟਰਸਾਈਕਲ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ ਸਨ।


Related News