ਸਿਡਨੀ ਘੁੰਮਣ ਆਏ ਪਰਿਵਾਰ ਦੀ ਮੌਤ, ਰਿਸ਼ਤੇਦਾਰਾਂ ''ਚ ਵੰਡੇ ਸੀ ਵਿਆਹ ਦੇ ਕਾਰਡ

01/02/2018 1:46:44 PM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਨਵੇਂ ਸਾਲ ਤੋਂ ਪਹਿਲਾਂ ਇਕ ਸਮੁੰਦਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਹਾਦਸੇ 'ਚ ਬ੍ਰਿਟੇਨ ਦੇ ਇਕ ਹਾਈ-ਪ੍ਰੋਫਾਈਲ ਸੀ. ਈ. ਓ. ਅਤੇ ਉਸ ਦੇ ਪਰਿਵਾਰ ਦੀ ਮੌਤ ਹੋ ਗਈ। ਦਰਅਸਲ ਸਮੁੰਦਰੀ ਜਹਾਜ਼ ਹਾਕਸਬਰੀ ਨਦੀ 'ਚ ਡੁੱਬ ਗਿਆ ਸੀ। ਇਸ ਜਹਾਜ਼ ਹਾਦਸੇ 'ਚ ਪਾਇਲਟ ਦੀ ਵੀ ਮੌਤ ਹੋ ਗਈ।
ਹਾਦਸੇ ਵਿਚ ਮਾਰੇ ਗਏ ਰਿਚਰਡ ਕਜ਼ਨਸ ਜੋ ਕਿ ਬ੍ਰਿਟੇਨ 'ਚ ਕੈਟਰਿੰਗ ਖੇਤਰ ਦੀ ਦਿੱਗਜ ਕੰਪਨੀ ਕੰਪਾਸ ਦੇ ਸੀ. ਈ. ਓ. ਸਨ। ਉਨ੍ਹਾਂ ਦੀ ਉਮਰ 58 ਸਾਲ ਸੀ, ਜੋ ਕਿ ਆਪਣੀ ਮੰਗਤੇਰ ਐਮਾ ਬੋਡੇਨ ਅਤੇ 2 ਪੁੱਤਰਾਂ ਅਤੇ ਐਮ ਦੀ ਬੇਟੀ ਨਾਲ ਸਿਡਨੀ 'ਚ ਨਵਾਂ ਸਾਲ ਜਾ ਜਸ਼ਨ ਮਨਾਉਣ ਆਏ ਸਨ। ਰਿਚਰਡ ਦੀ ਪਹਿਲੀ ਪਤਨੀ ਦਾ 2015 'ਚ ਦਿਹਾਂਤ ਹੋ ਗਿਆ ਸੀ ਅਤੇ ਉਹ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ। 
58 ਸਾਲਾ ਰਿਚਰਡ ਦੀ ਐਮਾ ਬੋਡੇਨ ਨਾਲ ਬੀਤੇ ਸਾਲ ਜੁਲਾਈ ਮਹੀਨੇ ਕੁੜਮਾਈ ਹੋਈ ਸੀ ਅਤੇ 2018 ਦੀ ਮਾਰਚ ਨੂੰ ਦੋਹਾਂ ਨੇ ਵਿਆਹ ਕਰਵਾਉਣਾ ਸੀ। ਰਿਚਰਡ ਦੇ 2 ਬੇਟੇ ਸਨ। ਰਿਚਰਡ ਦੀ 48 ਸਾਲਾ ਮੰਗਤੇਰ ਐਮਾ ਬੋਡੇਨ ਦੀ ਅਮਰੀਕਾ ਦੀ ਅਭਿਨੇਤਰੀ ਗਰੇਸ ਕੈਲੀ ਨਾਲ ਤੁਲਨਾ ਕੀਤੀ ਜਾਂਦੀ ਸੀ। ਐਮਾ ਦੀ ਇਕ 11 ਸਾਲਾ ਬੇਟੀ ਸੀ, ਜਿਸ ਦਾ ਨਾਂ ਐਮਾ ਬੋਡੇਨ-ਪੇਜ ਸੀ। ਰਿਚਰਡ ਦਾ ਸਾਰਾ ਪਰਿਵਾਰ ਜਹਾਜ਼ ਹਾਦਸੇ 'ਚ ਮਾਰਿਆ ਗਿਆ। ਰਿਚਰਡ ਨੇ ਆਪਣੇ ਵਿਆਹ ਲਈ ਕੁਝ ਰਿਸ਼ਤੇਦਾਰਾਂ 'ਚ ਵਿਆਹ ਦੇ ਕਾਰਡ ਵੀ ਵੰਡ ਦਿੱਤੇ ਸਨ। ਲੰਡਨ ਵਿਚ ਰਿਚਰਡ ਦੇ ਗੁਆਂਢੀਆਂ ਨੂੰ ਜਦੋਂ ਉਨ੍ਹਾਂ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਗੁਆਂਢੀ ਨੇ ਕਿਹਾ ਕਿ ਅਸੀਂ ਪਿਛਲੇ 30 ਸਾਲਾਂ ਤੋਂ ਉਨ੍ਹਾਂ ਦੇ ਘਰ ਦੇ ਨਾਲ ਰਹਿੰਦੇ ਹਾਂ। ਸਾਰਾ ਪਰਿਵਾਰ ਬਹੁਤ ਖੁਸ਼ ਸੀ ਅਤੇ ਅਸੀਂ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਹੈਰਾਨ ਰਹਿ ਗਏ।


Related News