ਵਿਆਹ ਦੇ ਕੁਝ ਮਹੀਨਿਆਂ ਬਾਅਦ ਪੈ ਗਏ ਉਮਰਾਂ ਦੇ ਵਿਛੋੜੇ, ਪਤੀ ਨੇ ਫਰੋਲਿਆ ਦੁੱਖ

10/07/2017 3:43:45 PM

ਸਿਡਨੀ— ਆਸਟ੍ਰੇਲੀਆ ਦਾ ਇਕ ਜੋੜਾ ਵਿਆਹ ਮਗਰੋਂ ਫਿਜੀ 'ਚ ਘੁੰਮਣ-ਫਿਰਨ ਲਈ ਗਿਆ ਸੀ ਪਰ ਦੋਹਾਂ ਦੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਿਡਨੀ 'ਚ ਬਤੌਰ ਨਰਸ 24 ਸਾਲਾ ਕੈਲੀ ਕਲਾਰਕ ਦੀ ਮੌਤ ਹੋ ਗਈ। ਕੈਲੀ ਬੀਤੇ ਦਿਨੀਂ ਆਪਣੀ ਪਤੀ ਨਾਲ ਫਿਜੀ 'ਚ ਘੁੰਮਣ ਆਈ ਸੀ। ਦੋਵੇਂ ਇਕ ਹੋਟਲ ਵਿਚ ਠਹਿਰੇ ਹੋਏ ਸਨ। ਬੀਤੇ ਬੁੱਧਵਾਰ ਨੂੰ ਕੈਲੀ ਨੂੰ ਬੁਖਾਰ ਹੋ ਗਿਆ ਪਰ ਉਸ ਨੇ ਗੌਰ ਨਹੀਂ ਕੀਤੀ ਇਸ ਤੋਂ ਮਗਰੋਂ ਉਸ ਦੇ ਢਿੱਡ 'ਚ ਦਰਦ ਹੋਈ ਅਤੇ ਉਹ ਸੌਂ ਗਈ। ਕੈਲੀ ਦੇ ਪਤੀ ਚੇਜ਼ ਕਲਾਰਕ ਨੇ ਦੱਸਿਆ ਕਿ ਕੁਝ ਹੀ ਘੰਟਿਆਂ ਮਗਰੋਂ ਉਸ ਦੀ ਪਤਨੀ ਕੈਲੀ ਦੀ ਸਿਹਤ ਬਹੁਤ ਵਿਗੜ ਗਈ ਅਤੇ ਉਹ ਉਸ ਨੂੰ ਹਸਪਤਾਲ ਲੈ ਗਿਆ। 
ਹਸਪਤਾਲ 'ਚ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਟਾਈਫਾਈਡ ਹੈ ਪਰ ਇਲਾਜ ਮਗਰੋਂ ਵੀ ਉਸ ਨੂੰ ਕੋਈ ਫਰਕ ਨਹੀਂ ਪਿਆ। ਦੋ ਦਿਨਾਂ ਬਾਅਦ ਕੈਲੀ ਦੀ ਸਿਹਤ ਹੋਰ ਵਿਗੜ ਗਈ ਅਤੇ ਉਹ ਕੋਮਾ ਵਿਚ ਚੱਲੀ ਗਈ। ਕੈਲੀ ਦੇ ਪਤੀ ਕਲਾਰਕ ਹੋਟਲ ਗਏ ਅਤੇ ਉਨ੍ਹਾਂ ਨੇ ਸਾਮਾਨ ਇਕੱਠਾ ਕੀਤਾ। ਡਾਕਟਰਾਂ ਮੁਤਾਬਕ ਕੈਲੀ ਕੋਮਾ 'ਚ ਸੀ ਅਤੇ ਉਸ ਦੀ ਗੱਲ ਉਸ ਦੇ ਪਤੀ ਨਾਲ ਫੋਨ 'ਤੇ ਕਰਵਾਈ ਗਈ। ਕਲਾਰਕ ਨੇ ਕਿਹਾ ਕਿ ਉਸ ਨੇ ਮੈਨੂੰ ਕਿਹਾ ਕਿ ਉਹ ਡਰ ਗਈ ਸੀ, ਮੈਂ ਮਰਨ ਜਾ ਰਹੀ ਸੀ। ਉਸ ਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਉਸ ਨੂੰ ਮਜ਼ਬੂਤ ਬਣਨ ਲਈ ਕਿਹਾ। ਕੈਲੀ ਦੇ ਪਤੀ ਨੇ ਕਿਹਾ ਕਿ ਉਸ ਰਾਤ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ ਅਤੇ ਉਹ ਉਸ ਨੂੰ ਏਅਰ ਐਂਬੂਲੈਂਸ ਜ਼ਰੀਏ ਸਿਡਨੀ ਲੈ ਆਇਆ। 
ਕਲਾਰਕ ਨੇ ਦੱਸਿਆ ਕਿ ਸਾਡਾ ਵਿਆਹ ਅਪ੍ਰੈਲ 'ਚ ਹੋਇਆ ਸੀ ਅਤੇ ਅਸੀਂ ਫਿਜੀ ਵਿਚ ਘੁੰਮਣ ਅਤੇ ਕੈਲੀ ਦੇ ਇਕ ਦੋਸਤ ਦੇ ਵਿਆਹ ਦੇਖਣ ਲਈ ਗਏ ਸੀ। ਕਲਾਰਕ ਨੇ ਕਿਹਾ ਕਿ ਮੇਰੀ ਪਤਨੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਬਤੌਰ ਨਰਸ ਉਹ ਆਪਣਾ ਕੰਮ ਬਾਖੂਬੀ ਨਿਭਾਉਂਦੀ ਸੀ। ਪਤੀ ਨੇ ਇਸ ਦੇ ਨਾਲ ਹੀ ਕਿਹਾ ਕਿ ਕੈਲੀ ਬਹੁਤ ਹੀ ਸੁੰਦਰ ਅਤੇ ਖਿਆਲ ਰੱਖਣ ਵਾਲੀ ਪਤਨੀ ਸੀ। ਕਲਾਰਕ ਨੇ ਦੱਸਿਆ ਕਿ ਦਰਅਸਲ ਉਸ ਦੀ ਪਾਚਨ ਪ੍ਰਣਾਲੀ ਠੀਕ ਨਹੀਂ ਸੀ ਪਰ ਉਸ ਨੇ ਮੰਨਿਆ ਸੀ ਕਿ ਉਸ ਨੂੰ ਸ਼ਾਇਦ ਟਾਈਫਾਈਡ ਹੈ, ਜਿਸ ਦਾ ਟੀਕਾ ਵੀ ਲਗਵਾਇਆ ਸੀ।


Related News