ਸਿਡਨੀ ''ਚ ਕੋਰੋਨਾ ਵਾਇਰਸ ਦੇ ਟੈਸਟ ਲਈ ਖੁੱਲ੍ਹਣਗੇ ਡਰਾਇਵ ਥਰੂ ਚੈੱਕਅਪ ਸੈਂਟਰ

Sunday, Apr 05, 2020 - 01:29 PM (IST)

ਸਿਡਨੀ ''ਚ ਕੋਰੋਨਾ ਵਾਇਰਸ ਦੇ ਟੈਸਟ ਲਈ ਖੁੱਲ੍ਹਣਗੇ ਡਰਾਇਵ ਥਰੂ ਚੈੱਕਅਪ ਸੈਂਟਰ


ਸਿਡਨੀ, (ਸਨੀ ਚਾਂਦਪੁਰੀ): ਕੋਰੋਨਾ ਵਾਇਰਸ ਦੇ ਵਧਦੇ ਫੈਲਾਅ ਨੂੰ ਦੇਖਦੇ ਹੋਏ ਸਿਡਨੀ ਸਰਕਾਰ ਵੱਲੋਂ ਸਿਡਨੀ ਵਿਚ ਡਰਾਇਵ ਥਰੂ ਟੈਸਟ ਕਲੀਨਿਕ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ, ਜਿਸ ਨਾਲ ਲੋਕਾਂ ਦੇ ਟੈਸਟ ਕਰ ਕੇ ਵਾਇਰਸ ਦੇ ਵਧਣ ਨੂੰ ਰੋਕਿਆ ਜਾ ਸਕੇ । ਇਹੋ ਜਿਹਾ ਪਹਿਲਾ ਕਲੀਨਿਕ ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ) ਦੇ ਬਾਂਡੀ ਬੀਚ 'ਤੇ ਹੋਵੇਗਾ, ਜਿਸ ਵਿਚ ਉੱਥੇ ਕਾਰ ਪਾਰਕ ਕਰਨ ਵਾਲ਼ਿਆਂ ਨੂੰ ਟੈਸਟ ਕਰਵਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਟੈਸਟ ਕੀਤੇ ਜਾਣਗੇ । 

ਇਹ ਕਲੀਨਿਕ ਐੱਨ. ਐੱਸ. ਡਬਲਿਊ ਸੇਂਟ ਵਿਨਸੈਟ ਹਸਪਤਾਲ ਵਲੋਂ ਚਲਾਇਆ ਜਾਵੇਗਾ । ਕਲੀਨਿਕ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਤੱਕ ਹੋਵੇਗਾ । ਵੇਵਰਲੇ ਕੌਂਸਲ ਦੇ ਮੇਅਰ ਪਾਉਲਾ ਮੈਸੇਲੋਸ ਨੇ ਇੱਕ ਬਿਆਨ ਵਿਚ ਕਿਹਾ, "ਅਸੀਂ ਐੱਨ. ਐੱਸ. ਡਬਲਿਊ. ਹੈਲਥ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ । ਇਹ ਕਲੀਨਿਕ ਬੀਚ 'ਤੇ ਖੋਲ੍ਹਣ ਦਾ ਮਕਸਦ ਵਾਇਰਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਕੇ ਇਸ ਦੇ ਵਧਣ ਦੇ ਫੈਲਾਅ ਨੂੰ ਘੱਟ ਕਰਨਾ ਹੈ।" 
ਇੱਥੇ ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਤੱਕ ਸਿਡਨੀ ਵਿਚ ਵਾਇਰਸ ਦੇ ਕੇਸਾਂ ਦੀ ਗਿਣਤੀ 2,580 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ।


author

Lalita Mam

Content Editor

Related News