ਕੋਰੋਨਾ ਆਫ਼ਤ : ਸਿਡਨੀ ''ਚ ਇੱਕ ਬੱਚਾ ਵੀ ਪਾਜ਼ੇਟਿਵ, ਨਵੇਂ ਮਾਮਲੇ ਹੋਏ 8

Friday, Dec 25, 2020 - 06:01 PM (IST)

ਕੋਰੋਨਾ ਆਫ਼ਤ : ਸਿਡਨੀ ''ਚ ਇੱਕ ਬੱਚਾ ਵੀ ਪਾਜ਼ੇਟਿਵ, ਨਵੇਂ ਮਾਮਲੇ ਹੋਏ 8

ਸਿਡਨੀ (ਬਿਊਰੋ): ਸਿਡਨੀ ਦੇ ਉੱਤਰੀ ਬੀਚਸ ਸਮੂਹ ਦੇ ਬਾਹਰ ਇਕ ਬੱਚੇ ਨੇ ਕੋਵਿਡ-19 ਦਾ ਸਕਾਰਾਤਮਕ ਟੈਸਟ ਕੀਤਾ ਹੈ। ਐਨ.ਐਸ.ਡਬਲਊ. ਹੈਲਥ ਨੇ ਪੁਸ਼ਟੀ ਕੀਤੀ ਹੈ ਕਿ ਨੌਜਵਾਨ ਮਰੀਜ਼ ਸ਼ਹਿਰ ਦੇ ਪੂਰਬ ਵਿਚ ਪੈਡਿੰਗਟਨ ਐਲੀਮੈਂਟਰੀ ਡਲੀ ਨਾਲ ਜੁੜਿਆ ਹੈ। ਨਿਊ ਸਾਊਥ ਵੇਲਜ਼ ਦੀ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਵੱਲੋਂ ਕੀਤੇ ਗਏ ਖੁਲਾਸੇ ਮੁਤਾਬਕ, ਸਿਡਨੀ ਵਿਚਲੇ ਕੋਰੋਨਾ ਦੇ ਮਾਮਲਿਆਂ ਵਿਚ ਇੱਕ ਛੋਟੇ ਬੱਚੇ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਪਹਿਲਾਂ ਤੋਂ ਦੱਸੇ ਗਏ 7 ਮਾਮਲਿਆਂ ਵਿਚ ਇੱਕ ਹੋਰ ਦਾ ਇਜ਼ਾਫ਼ਾ ਹੋਇਆ ਹੈ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਰਹਿਣ ਵਾਲੇ 12 ਸਾਲਾ ਭਾਰਤੀ ਬੱਚੇ ਦਾ ਨਾਮ ਗਿਨੀਜ਼ ਬੁੱਕ 'ਚ ਸ਼ਾਮਲ

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੰਬਰ ਨੂੰ ਆਉਣ ਵਾਲੇ ਕੱਲ੍ਹ ਦੇ ਨੰਬਰਾਂ ਵਿਚ ਜੋੜਿਆ ਜਾਵੇਗਾ ਕਿਉਂਕਿ ਹਰ ਸ਼ਾਮ ਦੇ ਅੱਠ ਵਜੇ ਤੱਕ ਦੇ ਮਾਮਲੇ ਲਏ ਜਾਂਦੇ ਹਨ ਅਤੇ ਅਗਲੇ ਦਿਨ ਸਵੇਰ ਦੇ ਸਮੇਂ ਨਸ਼ਰ ਕੀਤੇ ਜਾਂਦੇ ਹਨ। ਇਸ ਲਈ ਹੁਣ ਇਹ ਪ੍ਰਮਾਣਿਕ ਹੋ ਹੀ ਚੁੱਕਾ ਹੈ ਕਿ ਕ੍ਰਿਸਮਿਸ ਦੇ ਮੌਕੇ ਤੇ ਅੱਜ ਇੱਕ ਹੋਰ ਕੋਵਿਡ-19 ਦਾ ਮਾਮਲਾ ਦਰਜ ਹੋਇਆ ਹੈ ਜਿਹੜਾ ਕਿ ਕੱਲ ਰਾਤ ਤੱਕ ਦੀ ਡੈਡਲਾਈਨ ਤੋਂ ਬਾਅਦ ਦਰਜ ਕੀਤਾ ਗਿਆ ਹੈ। ਉਕਤ ਬੱਚਾ ਅਸਲ ਵਿਚ ਪੈਡਿੰਗਟਨ ਐਲੀਮੈਂਟਰੀ ਡੇਲੀ ਦੇ ਕੋਰੋਨਾ ਮਾਮਲਿਆਂ ਨਾਲ ਸਬੰਧਤ ਹੈ ਅਤੇ ਹੁਣ ਇੱਥੇ ਕੁੱਲ ਮਾਮਲੇ 4 ਹੋ ਗਏ ਹਨ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਕਤ ਥਾਂ ਵਿਚ ਜੇਕਰ ਕਿਸੇ ਨੇ ਦਸੰਬਰ 17 ਅਤੇ 19 ਦਰਮਿਆਨ ਸ਼ਿਰਕਤ ਕੀਤੀ ਹੋਵੇ ਅਤੇ ਜਾਂ ਖਾਣ-ਪੀਣ ਕੀਤਾ ਹੋਵੇ ਤਾਂ ਆਪਣੇ ਆਪ ਨੂੰ ਤੁਰੰਤ 14 ਦਿਨਾਂ ਲਈ ਆਈਸੋਲੇਟ ਕਰੇ। ਇਸ ਦੀ ਸੂਚਨਾ ਮੈਡੀਕਲ ਅਧਿਕਾਰੀਆਂ ਨੂੰ ਤੁਰੰਤ ਦੇਵੇ। ਜ਼ਿਆਦਾ ਜਾਣਕਾਰੀ ਸਰਕਾਰ ਦੀ ਵੈਬਸਾਈਟ https://www.health.nsw.gov.au/Infectious/covid-19/Pages/case-locations-and-alerts.aspx 'ਤੇ ਸੰਪਰਕ ਕੀਤਾ ਜਾਵੇ।

ਨੋਟ-  ਸਿਡਨੀ 'ਚ ਇੱਕ ਬੱਚਾ ਵੀ ਪਾਜ਼ੇਟਿਵ, ਨਵੇਂ ਮਾਮਲੇ ਹੋਏ 8, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News