ਸਵਿਟਜ਼ਰਲੈਂਡ ਦੀਆਂ ਸੰਗਤਾਂ ਵੱਲੋਂ ਕਿਸਾਨ ਅੰਦੋਲਨ ਦਾ ਭਰਵਾਂ ਸਮਰਥਨ
Monday, Dec 07, 2020 - 05:08 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਆਰੰਭ ਕੀਤੇ ਸੰਘਰਸ਼ ਨੂੰ ਦੇਸ਼ ਵਿਦੇਸ਼ ਵਿਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਕਿਸਾਨ ਅੰਦੋਲਨ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ ਸਵਿਟਜ਼ਰਲੈਂਡ ਦੀਆਂ ਸਿੱਖ ਸੰਗਤਾਂ ਭਾਈ ਬਿਕਰਮਜੀਤ ਸਿੰਘ, ਖਾਲਸਾ ਰਜੇਸ਼ਵਰਪਾਲ ਸਿੰਘ, ਜੋਗਾ ਸਿੰਘ ਵਾਰਿਸ, ਹਰਜਿੰਦਰ ਸਿੰਘ ਸੋਨੀ ਨੇ ਆਖਿਆ ਕਿ ਚਾਹੇ ਉਹ ਪਿਛਲੇ ਕਈ ਸਾਲਾਂ ਤੋ ਪੰਜਾਬ ਛੱਡਕੇ ਪੱਕੇ ਤੌਰ 'ਤੇ ਦੁਨੀਆ ਦੇ ਸਭ ਤੋ ਸੋਹਣੇ ਦੇਸ਼ ਸਵਿਟਜ਼ਰਲੈਂਡ ਵੱਸ ਗਏ ਹਨ ਪਰ ਅੱਜ ਵੀ ਉਹਨਾਂ ਦਾ ਦਿਲ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿਚ ਧੜਕਦਾ ਹੈ ਤੇ ਉਹ ਹਮੇਸ਼ਾ ਉਸ ਧਰਤੀ ਅਤੇ ਲੋਕਾਂ ਦੀ ਚੜ੍ਹਦੀ ਕਲ੍ਹਾ ਮੰਗਦੇ ਹਨ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਸਥਾਪਨਾ
ਉਹਨਾਂ ਆਪਣੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦਾ ਕਿਸਾਨ ਹੀ ਅਨਾਜ ਉਗਾ ਕੇ ਲੋਕਾਂ ਨੂੰ ਰੋਟੀ ਖਵਾਉਂਦਾ ਹੈ। ਸਰਕਾਰ ਉਨਾਂ ਦੀਆਂ ਮੰਗਾਂ ਨੂੰ ਮੰਨ ਕੇ ਕਿਸਾਨਾਂ ਵਿਰੋਧੀ ਕਾਲੇ ਕਾਨੂੰਨਾਂ ਜਲਦ ਤੋਂ ਜਲਦ ਵਾਪਿਸ ਲਵੇ। ਉਹਨਾਂ ਇਹ ਵੀ ਆਖਿਆ ਕਿ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸੜ੍ਹਕਾਂ ਉੱਤੇ ਰਾਤਾਂ ਕੱਟ ਰਹੇ ਹਨ। ਸਰਕਾਰ ਨੂੰ ਉਨ੍ਹਾਂ ਦਾ ਸਨਮਾਨ੍ਹ ਕਰਦਿਆਂ ਇਹ ਲੋਕ ਮਾਰੂ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ। ਸਵਿਟਜ਼ਰਲੈਂਡ ਦੀਆਂ ਸੰਗਤਾਂ ਨੇ ਆਖਿਆ ਕਿ ਉਹ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਕਰਦੇ ਹਨ। ਜੇਕਰ ਲੋੜ ਪਈ ਤਾ ਯੂ.ਐਨ.ਉ. ਦਾ ਦਰਵਾਜ਼ਾ ਵੀ ਖੜਕਾਉਣਗੇ।
ਨੋਟ- ਸਵਿਟਜ਼ਰਲੈਂਡ ਦੀਆਂ ਸੰਗਤਾਂ ਵੱਲੋਂ ਕਿਸਾਨ ਅੰਦੋਲਨ ਦਾ ਭਰਵਾਂ ਸਮਰਥਨ ਬਾਰੇ ਦੱਸੋ ਆਪਣੀ ਰਾਏ।