ਸਵਿਟਜਰਲੈਂਡ 'ਚ ਬੁਰਕਾ ਪਹਿਨਣ 'ਤੇ ਪੂਰਨ ਪਾਬੰਦੀ, ਅੱਧ ਤੋਂ ਵੱਧ ਲੋਕਾਂ ਨੇ ਬੁਰਕੇ ਖ਼ਿਲਾਫ਼ ਪਾਈ ਵੋਟ

Wednesday, Mar 10, 2021 - 10:20 AM (IST)

ਰੋਮ (ਦਲਵੀਰ ਕੈਂਥ) ਯੂਰਪ ਵਿੱਚ ਮੁੱਢ ਤੋਂ ਹੀ ਬੀਬੀਆਂ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਪਰ ਇੱਥੇ ਇਸਲਾਮ ਨੂੰ ਮੰਨਣ ਵਾਲੇ ਲੋਕ ਬੀਬੀਆਂ ਨੂੰ ਅੱਜ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਿੱਚ ਜਕੜ ਕੇ ਰੱਖਣਾ ਇਸਲਾਮੀ ਧਰਮ ਸਮਝਦੇ ਹਨ ਜਿਸ ਦਾ ਕਈ ਯੂਰਪੀਅਨ ਦੇਸ਼ਾਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬੁਰਕਾ ਵੀ ਇਹਨਾਂ ਪਾਬੰਦੀਆਂ ਵਿੱਚ ਇੱਕ ਹੈ।ਫਰਾਂਸ ਨੇ ਸਾਲ 2011 ਵਿਚ ਜਨਤਕ ਤੌਰ 'ਤੇ ਪੂਰੇ ਚਿਹਰੇ ਉੱਤੇ ਪਰਦਾ ਕਰਨ 'ਤੇ ਪਾਬੰਦੀ ਲਗਾਈ ਸੀ ਜਦਕਿ ਡੈਨਮਾਰਕ, ਆਸਟਰੀਆ, ਨੀਦਰਲੈਂਡਜ਼ ਅਤੇ ਬੁਲਗਾਰੀਆ ਨੇ ਜਨਤਕ ਰੂਪ ਵਿਚ ਚਿਹਰੇ ਦੇ ਢੱਕਣ ਦੀ ਅੰਸ਼ਕ ਪਾਬੰਦੀ ਲਗਾਈ ਹੋਈ ਹੈ।

ਜਰਮਨ ਨੇ ਵੀ ਸੰਨ 2017 ਵਿੱਚ ਬੁਰਕਾ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਸੀ ਤੇ ਹੁਣ ਸਵਿਟਜ਼ਟਲੈਂਡ ਵੀ ਇਸ ਕਾਰਵਾਈ ਵਿੱਚ ਸ਼ਾਮਿਲ ਹੋ ਗਿਆ ਹੈ।ਸਵਿਟਜ਼ਰਲੈਂਡ ਵਿਚ ਐਤਵਾਰ ਨੂੰ ਜਨਤਕ ਥਾਂਵਾਂ 'ਤੇ ਪੂਰੇ ਚਿਹਰੇ ਨੂੰ ਢੱਕਣ ਦੇ ਵਿਰੁੱਧ ਵੋਟਿੰਗ ਕੀਤੀ ਗਈ, ਜਿਸ ਵਿਚ ਬੈਂਨ ਦੇ ਹੱਕ ਵਿਚ ਵਧੇਰੇ ਸਮਰਥਨ ਮਿਲਿਆ। ਬੁਰਕਾ ਬੈਨ ਹੋਣ ਨੂੰ ਸਮਰਥਕਾਂ ਨੇ ਕੱਟੜਪੰਥੀ ਇਸਲਾਮ ਦੇ ਖ਼ਿਲਾਫ਼ ਇੱਕ ਵੱਡਾ ਕਦਮ ਦੱਸਿਆ। ਇਸ ਦੇ ਨਾਲ ਹੀ ਇਸ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਨੂੰ ਨਸਲਵਾਦੀ ਅਤੇ ਲਿੰਗਵਾਦੀ ਕਿਹਾ।

ਪੜ੍ਹੋ ਇਹ ਅਹਿਮ ਖਬਰ- ਭਾਰਤ ਹੁਣ ਪਾਕਿ ਨੂੰ ਭੇਜੇਗਾ 'ਮੇਡ ਇਨ ਇੰਡੀਆ' ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ

ਦੱਸ ਦਈਏ ਕਿ ਵੋਟਿੰਗ ਦੇ ਅਧਿਕਾਰਤ ਨਤੀਜਿਆਂ 'ਚ 51.21 ਪ੍ਰਤੀਸ਼ਤ ਵੋਟਰ ਅਤੇ ਸੰਘੀ ਸਵਿਟਜ਼ਰਲੈਂਡ ਵਿੱਚ ਬਹੁਤੇ ਕੈਂਟਨ ਰਾਜਾਂ ਨੇ ਇਸ ਪਾਬੰਦੀ ਦਾ ਸਮਰਥਨ ਕੀਤਾ ਹੈ। ਲਗਭਗ 1,426,992 ਵੋਟਰ ਪਾਬੰਦੀ ਦੇ ਸਮਰਥਨ ਵਿਚ ਸੀ, ਜਦਕਿ 1,359,621 ਯਾਨੀ 50.8 ਪ੍ਰਤੀਸ਼ਤ ਇਸ ਦੇ ਵਿਰੁੱਧ ਸਨ। ਕਥਿਤ ਤੌਰ 'ਤੇ ਐਂਟੀ-ਬੁਰਕਾ ਪਾਬੰਦੀ 'ਤੇ ਵੋਟਿੰਗ ਸਵਿਟਜ਼ਰਲੈਂਡ ਵਿਚ ਹੋ ਰਹੀ ਹੈ, ਜਦੋਂ ਕਈ ਯੂਰਪੀਅਨ ਦੇਸ਼ਾਂ ਅਤੇ ਮੁਸਲਿਮ ਬਹੁਗਿਣਤੀ ਦੇਸ਼ਾਂ ਵਿਚ ਬੁਰਕੇ 'ਤੇ ਪਾਬੰਦੀ ਲਗਾਈ ਹੋਈ ਹੈ। ਹਾਲਾਂਕਿ ਸਵਿਟਜ਼ਰਲੈਂਡ ਵਿਚ ਬੁਰਕਾ ਬਹੁਤਾ ਆਮ ਨਹੀਂ ਹੈ, ਫਿਰ ਵੀ ਇੱਥੇ ਇਹ ਵੋਟਿੰਗ ਹੋਈ।ਇਸ ਪਾਬੰਦੀ ਦਾ ਮਤਲਬ ਹੈ ਕਿ ਹੁਣ ਕੋਈ ਵੀ ਆਪਣਾ ਪੂਰਾ ਚਿਹਰਾ ਜਨਤਕ ਥਾਂਵਾਂ 'ਤੇ ਢੱਕ ਨਹੀਂ ਸਕੇਗਾ। 

ਹਾਲਾਂਕਿ, ਕੁਝ ਅਪਵਾਦ ਰੱਖੇ ਗਏ ਹਨ, ਜਿਸ ਦੇ ਤਹਿਤ ਲੋਕ ਧਾਰਮਿਕ ਸਥਾਨਾਂ, ਸਿਹਤ ਅਤੇ ਸੁਰੱਖਿਆ ਲਈ ਆਪਣਾ ਚਿਹਰਾ ਢੱਕ ਸਕਦੇ ਹਨ। ਇਹ ਵੋਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੋਰੋਨਾ ਵਾਇਰਸ ਕਾਰਨ ਦੁਕਾਨਾਂ ਅਤੇ ਜਨਤਕ ਆਵਾਜਾਈ ਵਿਚ ਫੇਸ ਮਾਸਕ ਲਾਜ਼ਮੀ ਹਨ।ਸਵਿਟਜ਼ਰਲੈਂਡ ਵਿਚ ਮੁਸਲਮਾਨਾਂ ਦੀ ਕੇਂਦਰੀ ਕੌਂਸਲ ਨੇ ਕਿਹਾ,“ਅੱਜ ਦਾ ਫੈਸਲਾ ਪੁਰਾਣੇ ਜ਼ਖ਼ਮ ਖੋਲ੍ਹਦਾ ਹੈ, ਕਾਨੂੰਨੀ ਅਸਮਾਨਤਾ ਦੇ ਸਿਧਾਂਤ ਦਾ ਹੋਰ ਵਿਸਥਾਰ ਕਰਦਾ ਹੈ ਅਤੇ ਮੁਸਲਿਮ ਘੱਟ ਗਿਣਤੀਆਂ ਨੂੰ ਬਾਹਰ ਕੱਢਣ ਦੇ ਸਪਸ਼ਟ ਸੰਕੇਤ ਭੇਜਦਾ ਹੈ। ਉਨਾ ਸਵਿਸ ਵਿਚ ਜਿਹਨਾਂ ਬੀਬੀਆਂ ਨੂੰ ਬੁਰਕਾ ਪਹਿਨਣ 'ਤੇ ਜੁਰਮਾਨੇ ਹੋਏ ਉਹਨਾਂ ਦੀ ਕਾਨੂੰਨੀ ਲੜਾਈ ਲੜਨ ਲਈ ਦਾ ਵੀ ਵਾਅਦਾ ਕੀਤਾ।

ਨੋਟ- ਸਵਿਟਜ਼ਰਲੈਂਡ 'ਚ ਬੁਰਕਾ ਪਹਿਨਣ 'ਤੇ ਪੂਰਨ ਪਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News