ਕੁੱਤੇ ਨੇ ਮਾਲਕ ਨਾਲ 2300 ਫੁੱਟ ਦੀ ਉੱਚਾਈ ਤੋਂ ਮਾਰੀ ਛਾਲ, ਤਸਵੀਰਾਂ

Sunday, Mar 08, 2020 - 12:09 PM (IST)

ਬਰਨ (ਬਿਊਰੋ): ਜ਼ਿਆਦਾਤਰ ਲੋਕ ਜਾਨਵਰਾਂ ਵਿਚੋਂ ਕੁੱਤੇ ਨੂੰ ਪਾਲਤੂ ਬਣਾਉਣਾ ਪਸੰਦ ਕਰਦੇ ਹਨ। ਕੁੱਤਾ ਵੀ ਆਪਣੇ ਮਾਲਕ ਨਾਲ ਵਫਾਦਾਰੀ ਨਿਭਾਉਂਦਾ ਹੋਇਆ ਉਸ ਦੇ ਹਰੇਕ ਕੰਮ ਵਿਚ ਸਹਿਯੋਗੀ ਬਣਦਾ ਹੈ।ਕੁੱਤੇ ਦੀ ਹਿੰਮਤ ਦਰਸਾਉਂਦਾ ਸਵਿਟਜ਼ਰਲੈਂਡ ਦਾ ਇਕ ਮਾਮਲਾ ਸਾਹਮਣੇ ਆਇਆ ਹੈ।ਸਵਿਟਜ਼ਰਲੈਂਡ ਦੇ ਲੌਟਰਬਰੂਨੈਨ ਵੈਲੀ ਸਥਿਤ 2300 ਫੁੱਟ ਉੱਚੀ ਚੱਟਾਨ ਤੋਂ ਇਕ ਕੁੱਤੇ ਦਾ ਮਾਲਕ ਦੇ ਨਾਲ ਛਾਲ ਮਾਰਦੇ ਹੋਏ ਦਾ ਵੀਡੀਓ ਵਾਇਰਲ ਹੋ ਰਿਹਾ ਹੈ। 6 ਸਾਲ ਦਾ ਕੌਲੀ ਕਜ਼ੁਜ਼ਾ ਨਸਲ ਦਾ ਕੁੱਤਾ 38 ਸਾਲ ਦੇ ਮਾਲਕ ਬਰੁਨੋ ਵੇਲੇਂਟੇ ਦੇ ਨਾਲ ਇਹ 41ਵੀਂ ਵਾਰ ਛਾਲ ਮਾਰ ਰਿਹਾ ਸੀ। 

PunjabKesari

ਦੋਹਾਂ ਨੇ ਪੈਰਾਸ਼ੂਟ ਦੀ ਮਦਦ ਨਾਲ ਸਫਲਤਾਪੂਰਵਕ ਲੈਂਡਿੰਗ ਕੀਤੀ। ਇਸ ਵੀਡੀਓ ਨੂੰ ਸ਼ੂਟ ਕਰ ਰਹੇ ਵੇਲੇਂਟੇ ਦੇ ਦੋਸਤ ਅਤੇ ਨਾਰਵੇ ਦੇ ਐਥਲੀਟ ਜੋਕ ਸੋਮਰ ਨੇ ਕੁੱਤੇ ਨੂੰ ਦੁਨੀਆ ਦਾ ਸਭ ਤੋਂ ਕਿਸਮਤ ਵਾਲਾ ਪਾਲਤੂ ਜਾਨਵਰ ਦੱਸਿਆ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕੁੱਤਾ ਲਗਾਤਾਰ ਛਾਲ ਮਾਰਨ ਦੇ ਐਂਡਵੈਂਚਰ ਵਿਚ ਹਿੱਸਾ ਲੈਂਦਾ ਰਿਹਾ ਹੈ। ਇਸ ਲਈ ਉੱਚਾਈ ਤੋਂ ਡਰਨ ਦੀ ਬਜਾਏ ਉਹ ਇਸ ਦਾ ਆਨੰਦ ਲੈਂਦਾ ਹੈ।

ਪੜ੍ਹੋ ਇਹ ਅਹਿਮ ਖਬਰ - ਆਈਸਕ੍ਰੀਮ ਜੂੱਠੀ ਕਰਨ ਦਾ ਵੀਡੀਓ ਵਾਇਰਲ ਹੋਣ 'ਤੇ ਸ਼ਖਸ ਨੂੰ ਲੱਗਾ ਭਾਰੀ ਜ਼ੁਰਮਾਨਾ

PunjabKesari

ਇਕ ਮੀਡੀਆ ਨਿਊਜ਼ ਵੈਬਸਾਈਟ ਦੇ ਮੁਤਾਬਕ,''ਲੌਟਰਬਰੂਨੈਨ ਕਲਿਫ ਵਿਚ 4 ਓਜੇਕਟ ਬਿਲਡਿੰਗ, ਐਂਟੀਨਾ, ਸਪੈਨ ਅਤੇ ਅਰਥ ਤਿਆਰ ਕੀਤੇ ਗਏ ਹਨ। ਇਹਨਾਂ ਵਿਚ ਇਕ ਤੋਂ ਛਾਲ ਮਾਰੀ ਜਾ ਸਕਦੀ ਹੈ।''

PunjabKesari

ਕੁੱਤੇ ਦੇ ਮਾਲਕ ਨੇ ਕਿਹਾ,''ਜਦੋਂ ਮੈਂ ਕਜ਼ੁਜ਼ੁਾ ਦੇ ਨਾਲ ਸਮਾਂ ਬਿਤਾਉਣਾ ਹੁੰਦਾ ਹੈ ਉਦੋਂ ਮੈਂ ਬੇਸ ਜਪਿੰਗ ਕਰਦਾ ਹਾਂ।'' ਵੇਲੇਂਟੇ ਨੇ ਦੱਸਿਆ,''ਕਈ ਵਾਰ ਮੈਂ ਇਸ ਡਰ ਨਾਲ ਬੇਸ ਜੰਪ ਨਹੀਂ ਕਰ ਸਕਿਆ ਕਿ ਕੁੱਤੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਫਿਰ ਇਕ ਵਾਰ ਮੈਂ ਉਸ ਨੂੰ ਆਪਣੇ ਨਾਲ ਉੱਚਾਈ 'ਤੇ ਲੈ ਗਿਆ। ਮੈਂ ਦੇਖਣਾ ਚਾਹੁੰਦਾ ਸੀ ਕਿ ਕੁੱਤਾ ਬੇਸ ਜਪਿੰਗ ਲਈ ਕਿੰਨਾ ਤਿਆਰ ਹੈ। ਮੈਂ ਦੇਖਿਆ ਕਿ ਉਹ ਬਿਲਕੁੱਲ ਤਿਆਰ ਸੀ। ਇਸ ਦੇ ਬਾਅਦ ਅਸੀਂ ਇਕੱਠੇ ਛਾਲ ਮਾਰੀ। ਇਸ ਤੋਂ ਪਹਿਲਾਂ ਤੱਕ ਅਸੀਂ 40 ਵਾਰ ਛਾਲ ਮਾਰ ਚੁੱਕੇ ਹਾਂ।''


Vandana

Content Editor

Related News