ਦੁਨੀਆ ''ਚ ਲੱਗੀ ਹੈ ਅੱਗ, ਸਿਰਫ ਫਾਇਰ ਫਾਈਟਰਾਂ ''ਤੇ ਨਹੀਂ ਛੱਡ ਸਕਦੇ : ਸਵਿਸ ਰਾਸ਼ਟਰਪਤੀ

Tuesday, Jan 21, 2020 - 07:47 PM (IST)

ਦੁਨੀਆ ''ਚ ਲੱਗੀ ਹੈ ਅੱਗ, ਸਿਰਫ ਫਾਇਰ ਫਾਈਟਰਾਂ ''ਤੇ ਨਹੀਂ ਛੱਡ ਸਕਦੇ : ਸਵਿਸ ਰਾਸ਼ਟਰਪਤੀ

ਦਾਵੋਸ (ਭਾਸ਼ਾ)- ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਸਿਮੋਨੇਟਾ ਸੋਮਾਰੂਗਾ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਭਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਾਡੇ ਵਾਤਾਵਰਣ ਦੇ ਸਾਹਮਣੇ ਮੌਜੂਦ ਖਤਰਿਆਂ ਨਾਲ ਨਜਿੱਠਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਹ ਸਿਰਫ ਫਾਇਰ ਬ੍ਰਿਗੇਡ ਵਾਲਿਆਂ ਦਾ ਫਰਜ਼ ਨਹੀਂ ਹੈ। ਸੋਮਾਰੂਗਾ ਨੇ ਇਥੇ ਵਿਸ਼ਵ ਆਰਥਿਕ ਮੰਚ (ਡਬਲਿਊ.ਈ.ਐਫ.) ਦੀ ਸਾਲਾਨਾ ਮੀਟਿੰਗ ਵਿਚ ਵਿਸ਼ੇਸ਼ ਸੰਬੋਧਨ ਵਿਚ ਕਿਹਾ ਕਿ ਮੈਂ ਅੱਜ ਦੁਨੀਆ ਦੀ ਹਾਲਤ ਨੂੰ ਚਿੰਤਾ ਦੇ ਨਾਲ ਦੇਖਦੀ ਹਾਂ। ਪੱਖਪਾਤ, ਨਫਰਤ ਅਤੇ ਗੁੱਸੇ ਦੀ ਕਾਰਵਾਈ ਹੈ। ਸਾਨੂੰ ਸਾਂਝੇ ਭਵਿੱਖ ਲਈ ਸਹੀ ਸੰਤੁਲਨ ਬਣਾਉਣ ਦੀ ਲੋੜ ਹੈ। ਸਵਿਸ ਫੈਡਰੇਸ਼ਨ ਦੀ ਪ੍ਰਧਾਨ ਨੇ ਕਿਹਾ ਕਿ ਦੁਨੀਆ ਵਿਚ ਅੱਗ ਲੱਗੀ ਹੋਈ ਹੈ।

ਅਸੀਂ ਅਮੇਜ਼ਨ ਅਤੇ ਆਸਟਰੇਲੀਆ ਦੇ ਜੰਗਲਾਂ ਵਿਚ ਅੱਗ ਲੱਗੀ ਦੇਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦਾ ਈਕੋ ਸੰਤੁਲਨ ਖਤਰੇ ਵਿਚ ਹੈ ਅਤੇ ਸਾਨੂੰ ਸਮਝਣਆ ਹੋਵੇਗਾ ਕਿ ਸਾਡੇ ਸਾਰਿਆਂ ਲਈ ਕੀ ਨਤੀਜੇ ਹੋਣਗੇ। ਸੋਮਾਰੂਗਾ ਨੇ ਕਿਹਾ ਕਿ ਜੈਵ ਵਿਭਿੰਨਤਾ ਪੈਰਿਸ ਦੇ ਐਫਿਲ ਟਾਵਰ ਵਾਂਗ ਹੈ ਅਤੇ ਜੇਕਰ ਤੁਸੀਂ ਟਾਵਰ ਤੋਂ ਰੋਜ਼ਾਨਾ ਇਕ ਪੇਚ ਕੱਢ ਲੈਂਦੇ ਹੋ ਤਾਂ ਸ਼ੁਰੂ ਵਿਚ ਤਾਂ ਕੁਝ ਨਹੀਂ ਹੋਵੇਗਾ, ਪਰ ਤੁਸੀਂ ਪੇਚ ਕੱਢਦੇ ਰਹੇ ਤਾਂ ਇਕ ਦਿਨ ਟਾਵਰ ਡਿੱਗ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਰਾਜਨੇਤਾ ਸੰਸਾਰਕ ਤਾਪਮਾਨ ਵਾਧੇ ਅਤੇ ਜਲਵਾਯੂ ਪਰਿਵਰਤਨ 'ਤੇ ਆਪਣੇ-ਆਪਣੇ ਦੇਸ਼ਾਂ ਵਿਚ ਅਤੇ ਕੌਮਾਂਤਰੀ ਪੱਧਰ 'ਤੇ ਕਾਰਵਾਈ ਕਰਨ। ਸਵਿਸ ਰਾਸ਼ਟਰਪਤੀ ਨੇ ਮਨੁੱਖਤਾ ਦੇ ਭਵਿੱਖ ਲਈ ਕੀਟਾਂ ਅਤੇ ਜੈਵਵਿਭਿੰਨਤਾ ਦੇ ਮਹੱਤਵ ਨੂੰ ਸੂਚੀਬੱਧ ਕਰਦੇ ਹੋਏ ਮੌਜੂਦ ਵਫਦ ਨੂੰ ਇਕ ਵੀਡੀਓ ਵੀ ਦਿਖਾਈ। ਉਨ੍ਹਾਂ ਨੇ ਨਿੱਜੀ ਖੇਤਰ ਤੋਂ ਜੈਵਵਿਭਿੰਨਤਾ 'ਤੇ ਮੰਡਰਾ ਰਹੇ ਖਤਰੇ ਨਾਲ ਨਜਿੱਠਣ ਨੂੰ ਕਿਹਾ ਅਤੇ ਨੇਤਾਵਾਂ ਅਤੇ ਸਮਾਜਿਕ ਸੰਗਠਨਾਂ ਤੋਂ ਵੀ ਇਸ ਦਿਸ਼ਾ ਵਿਚ ਕਾਰਵਾਈ ਕਰਨ ਨੂੰ ਕਿਹਾ।


author

Sunny Mehra

Content Editor

Related News