ਸਵਿਫਟ ਦੇ ਐਲਬਮ "ਦਿ ਲਾਈਫ ਆਫ ਏ ਸ਼ੋਅਗਰਲ" ਨੇ ਆਪਣੇ ਪਹਿਲੇ ਹਫ਼ਤੇ ''ਚ ਹੀ ਵਿਕਰੀ ਦਾ ਰਚਿਆ ਇਤਿਹਾਸ
Tuesday, Oct 14, 2025 - 02:38 PM (IST)

ਨਿਊਯਾਰਕ (ਏਜੰਸੀ)- ਟੇਲਰ ਸਵਿਫਟ ਦੇ ਐਲਬਮ "ਦਿ ਲਾਈਫ ਆਫ ਏ ਸ਼ੋਅਗਰਲ" ਦੀਆਂ ਅਮਰੀਕਾ ਵਿੱਚ ਪਹਿਲੇ ਹਫਤੇ ਵਿਚ ਹੀ ਅਧਿਕਾਰਤ ਤੌਰ 'ਤੇ 4 ਮਿਲੀਅਨ ਤੋਂ ਵੱਧ ਕਾਪੀਆਂ ਦੀ ਵਿਕਰੀ ਹੋਈ ਹੈ, ਜਿਸ ਵਿੱਚ ਐਲਬਮ ਦੀ ਵਿਕਰੀ ਅਤੇ ਸਟ੍ਰੀਮਿੰਗ ਵੀ ਸ਼ਾਮਲ ਹੈ। ਸੰਗੀਤ ਉਦਯੋਗ ਡੇਟਾ ਵਿਸ਼ਲੇਸ਼ਣ ਫਰਮ ਲੂਮੀਨੇਟ ਨੇ ਇਸਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਆਧੁਨਿਕ ਸੰਗੀਤ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪਹਿਲੇ ਹਫ਼ਤੇ ਵਿਚ ਹੀ ਇੰਨੀ ਕਮਾਈ ਹੋਈ ਹੈ।
ਸਵਿਫਟ ਨੇ ਏਡਲੀ ਦੇ ਐਲਬਮ "25" ਦਾ ਰਿਕਾਰਡ ਤੋੜ ਦਿੱਤਾ, ਜਿਸ ਦੀਆਂ 2015 ਵਿੱਚ ਅਮਰੀਕਾ ਵਿੱਚ ਪਹਿਲੇ ਹਫ਼ਤੇ ਵਿੱਚ 33 ਲੱਕ 78 ਹਜ਼ਾਰ ਕਾਪੀਆਂ ਵਿਕੀਆਂ ਸਨ। "ਦਿ ਲਾਈਫ ਆਫ ਏ ਸ਼ੋਅਗਰਲ" 3 ਅਕਤੂਬਰ ਨੂੰ ਰਿਲੀਜ਼ ਹੋਇਆ ਸੀ। ਇਸਦੇ ਪਹਿਲੇ ਹਫ਼ਤੇ ਵਿੱਚ, ਐਲਬਮ ਦੀ ਕੁੱਲ ਵਿਕਰੀ 3,479,500 ਕਾਪੀਆਂ ਤੱਕ ਪਹੁੰਚ ਗਈ। ਟੇਲਰ ਸਵਿਫਟ ਬਿਲਬੋਰਡ 200 'ਤੇ ਨੰਬਰ 1 'ਤੇ ਪਹੁੰਚਣ ਵਾਲੀ ਪਹਿਲੀ ਕਲਾਕਾਰ ਵੀ ਬਣ ਗਈ। ਇਸ ਤੋਂ ਪਹਿਲਾਂ, ਉਹ ਡਰੇਕ ਅਤੇ ਜੇ-ਜ਼ੈੱਡ ਨਾਲ ਬਰਾਬਰੀ 'ਤੇ ਸੀ।