ਸਵੀਡਨ ਪੁਲਸ ਨੇ ਮਸਜਿਦ ਦੇ ਬਾਹਰ ਕੁਰਾਨ ਸਾੜਨ ਨੂੰ ਦਿੱਤੀ ਮਨਜ਼ੂਰੀ, ਹਿੰਸਾ ਤੇ ਤਣਾਅ ਵਧਣ ਦਾ ਖਦਸ਼ਾ

Thursday, Jun 29, 2023 - 04:42 PM (IST)

ਸਵੀਡਨ ਪੁਲਸ ਨੇ ਮਸਜਿਦ ਦੇ ਬਾਹਰ ਕੁਰਾਨ ਸਾੜਨ ਨੂੰ ਦਿੱਤੀ ਮਨਜ਼ੂਰੀ, ਹਿੰਸਾ ਤੇ ਤਣਾਅ ਵਧਣ ਦਾ ਖਦਸ਼ਾ

ਜਲੰਧਰ (ਇੰਟ.)– ਸਵੀਡਿਸ਼ ਪੁਲਸ ਮੁਸਲਿਮਾਂ ਦੀ 3 ਦਿਨਾਂ ਈਦ-ਅਲ-ਅਜਹਾ ਦੀ ਛੁੱਟੀ ਤੋਂ ਪਹਿਲਾਂ ਸਵੀਡਿਸ਼ ਪੁਲਸ ਨੇ ਵਿਖਾਵਾਕਾਰੀਆਂ ਨੂੰ ਸਟਾਕਹੋਮ ਦੀ ਮੁੱਖ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਕੁਰਾਨ ਨੂੰ ਸਾੜਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਭਾਰੀ ਤਣਾਅ ਅਤੇ ਹਿੰਸਾ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਮੀਡੀਆ ਏਜੰਸੀ ਦੀ ਇਕ ਰਿਪੋਰਟ ਮੁਤਾਬਕ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਪੁਲਸ ਨੇ ਕੁਰਾਨ ਨੂੰ ਸਾੜਨ ਦੀ ਇਜਾਜ਼ਤ ਦਿੱਤੀ ਹੈ। ਸਵੀਡਨ ਪੁਲਸ ਨੇ ਅਜਿਹੀ ਯੋਜਨਾ ਬਣਾ ਰਹੇ ਇਕ ਵਿਅਕਤੀ ਨੂੰ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਵੀ ਦਿੱਤੀ ਹੈ, ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿਚ ਭਾਰੀ ਗੁੱਸਾ ਹੈ। ਸਵੀਡਨ ਦੀ ਪੁਲਸ ਨੇ ਅਜਿਹੀ ਯੋਜਨਾ ਬਣਾ ਰਹੇ ਇਕ ਵਿਅਕਤੀ ਨੂੰ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ।

ਕੋਰਟ ’ਚ ਇੰਝ ਪੁੱਜਾ ਸੀ ਮਾਮਲਾ

ਦਰਅਸਲ ਇਸ ਸਾਲ ਜਨਵਰੀ ਮਹੀਨੇ ਵਿਚ ਸਵੀਡਨ ਵਿਚ ਸਥਿਤ ਤੁਰਕੀ ਦੇ ਦੂਤਘਰ ਦੇ ਬਾਹਰ ਕੁਝ ਲੋਕਾਂ ਨੇ ਕੁਰਾਨ ਨੂੰ ਸਾੜਿਆ ਸੀ, ਜਿਸ ਤੋਂ ਬਾਅਦ ਸਵੀਡਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤੇ ਸਨ। ਉਥੇ ਹੀ ਕਈ ਇਸਲਾਮਿਕ ਦੇਸ਼ਾਂ ਨੇ ਸਵੀਡਨ ਦੇ ਸਾਮਾਨਾਂ ਦੀ ਖਰੀਦਦਾਰੀ ’ਤੇ ਵੀ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਸੀ। ਇਸ ਘਟਨਾਚੱਕਰ ਤੋਂ ਬਾਅਦ ਸਵੀਡਨ ਦੀ ਪੁਲਸ ਨੇ ਕੁਰਾਨ ਸਾੜਨ ’ਤੇ ਰੋਕ ਲਗਾ ਦਿੱਤੀ ਸੀ। ਕੁਰਾਨ ਸਾੜਨ ਦਾ ਮਾਮਲਾ ਜਦੋਂ ਕੋਰਟ ਵਿਚ ਪੁੱਜਾ ਤਾਂ ਕੋਰਟ ਨੇ ਪੁਲਸ ਦੀ ਪਾਬੰਦੀ ਵਾਲੇ ਹੁਕਮ ਨੂੰ ਖਾਰਿਜ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ ਪੁਲਸ ਦੁਆਰਾ ਨਾਬਾਲਗ ਨੂੰ ਗੋਲੀ ਮਾਰਨ ਮਗਰੋੋਂ ਪ੍ਰਦਰਸ਼ਨ ਤੇਜ਼, ਹੁਣ ਤੱਕ 150 ਲੋਕ ਗ੍ਰਿਫ਼ਤਾਰ

ਇਸਲਾਮੀ ਦੇਸ਼ਾਂ ਵਿਚ ਪਹਿਲਾਂ ਵੀ ਮਚਿਆ ਸੀ ਬਵਾਲ

ਪੁਲਸ ਨੇ ਸਟਾਕਹੋਮ ਵਿਚ ਕੁਰਾਨ ਸਾੜਨ ਦੀ ਇਜਾਜ਼ਤ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਕੁਰਾਨ ਦੇ ਸਾੜੇ ਜਾਣ ਦੀ ਘਟਨਾ ਤੋਂ ਬਾਅਦ ਸਵੀਡਨ ਹਮਲਿਆਂ ਦਾ ਇਕ ਪ੍ਰਮੁੱਖ ਟੀਚਾ ਬਣ ਗਿਆ ਹੈ। ਜਨਵਰੀ ਦੀ ਘਟਨਾ ਦੀ ਕਈ ਇਸਲਾਮੀ ਦੇਸ਼ਾਂ ਖਾਸ ਕਰ ਕੇ ਤੁਰਕੀ ਨੇ ਸਖਤ ਨਿੰਦਾ ਕੀਤੀ ਸੀ। ਤੁਰਕੀ ਨੇ ਸਵੀਡਨ ਦੇ ਨਾਟੋ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਨੂੰ ਵੀ ਰੋਕ ਦਿੱਤਾ ਸੀ। ਸਵੀਡਨ ਦੇ ਸਿਆ ਸੀ ਨੇਤਾਵਾਂ ਨੇ ਕੁਰਾਨ ਸਾੜਨ ਦੀ ਆਲੋਚਨਾ ਕੀਤੀ ਹੈ ਪਰ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦਾ ਬਚਾਅ ਵੀ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News