ਸਵੀਡਨ ਨੇ ਜਾਸੂਸੀ ਦੇ ਸ਼ੱਕ ''ਚ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Tuesday, Nov 22, 2022 - 05:22 PM (IST)

ਸਵੀਡਨ ਨੇ ਜਾਸੂਸੀ ਦੇ ਸ਼ੱਕ ''ਚ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਸਟਾਕਹੋਮ (ਭਾਸ਼ਾ)- ਸਵੀਡਿਸ਼ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਜਾਸੂਸੀ ਦੇ ਸ਼ੱਕ ਵਿੱਚ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਇੱਕ "ਸਵੀਡਨ ਅਤੇ ਇੱਕ ਵਿਦੇਸ਼ੀ ਸ਼ਕਤੀ ਦੇ ਖ਼ਿਲਾਫ਼ ਗੰਭੀਰ ਗੈਰ-ਕਾਨੂੰਨੀ ਖੁਫੀਆ ਗਤੀਵਿਧੀਆਂ" ਦਾ ਦੋਸ਼ੀ ਵੀ ਸ਼ਾਮਲ ਹੈ। ਸਵੀਡਿਸ਼ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਵੀਡਨ ਦੀ ਇਸਤਗਾਸਾ ਅਥਾਰਟੀ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਗ੍ਰਿਫ਼ਤਾਰੀਆਂ ਮੰਗਲਵਾਰ ਸਵੇਰੇ ਕੀਤੀਆਂ ਗਈਆਂ। ਇਸ ਵਿਚ ਸ਼ਾਮਲ ਦੂਜੇ ਦੇਸ਼ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਸਵੀਡਨ ਦੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ, ਜਿਸ ਵਿੱਚ ਘਰ ਦੀ ਤਲਾਸ਼ੀ ਵੀ ਸ਼ਾਮਲ ਸੀ, ਪੁਲਸ ਅਤੇ ਸਵੀਡਿਸ਼ ਹਥਿਆਰਬੰਦ ਬਲਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ। ਜਾਸੂਸੀ ਏਜੰਸੀ ਨੇ ਕਿਹਾ ਕਿ ਜਾਂਚ "ਕੁਝ ਸਮੇਂ ਤੋਂ ਜਾਰੀ ਹੈ"। ਇਹ ਗ੍ਰਿਫ਼ਤਾਰੀਆਂ ਸਟਾਕਹੋਮ ਇਲਾਕੇ 'ਚ ਤੜਕੇ ਕੀਤੀਆਂ ਗਈਆਂ।


author

cherry

Content Editor

Related News