ਸਵੀਡਨ ਦੀ ਪਹਿਲੀ ਮਹਿਲਾ PM ਮੇਗਡਾਲੇਨਾ ਨੇ ਕੁਝ ਹੀ ਘੰਟਿਆਂ ਬਾਅਦ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Wednesday, Nov 24, 2021 - 11:41 PM (IST)

ਸਵੀਡਨ ਦੀ ਪਹਿਲੀ ਮਹਿਲਾ PM ਮੇਗਡਾਲੇਨਾ ਨੇ ਕੁਝ ਹੀ ਘੰਟਿਆਂ ਬਾਅਦ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕੋਪਨਹੇਗਨ-ਸਵੀਡਨ ਦੀ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਸੰਸਦ 'ਚ ਬਜਟ ਪ੍ਰਸਤਾਵ ਡਿੱਗਣ 'ਤੇ ਮੇਗਡਾਲੇਨਾ ਐਂਡਰਸਨ ਨੇ ਬੁੱਧਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੇ ਨਾਲ ਹੀ ਸਹਿਯੋਗੀ ਦਲ ਗ੍ਰੀਨਸ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਐਂਡਰਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਲਈ ਇਹ ਸਨਮਾਨ ਦਾ ਸਵਾਲ ਹੈ ਪਰ ਮੈਂ ਅਜਿਹੀ ਸਰਕਾਰ ਦੀ ਅਗਵਾਈ ਨਹੀਂ ਕਰਨਾ ਚਾਹੁੰਦੀ ਜਿਸ ਦੀ ਜਾਇਜ਼ਤਾ 'ਤੇ ਸਵਾਲ ਖੜ੍ਹਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਜਰਮਨੀ 'ਚ ਨਵੀਂ ਸਰਕਾਰ ਲਈ ਤਿੰਨ ਦਲਾਂ ਦਰਮਿਆਨ ਸਮਝੌਤਾ, ਮਰਕੇਲ ਯੁੱਗ ਦਾ ਹੋਵੇਗਾ ਅੰਤ

ਐਂਡਰਸਨ ਨੇ ਸੰਸਦ ਦੇ ਸਪੀਕਰ ਐਂਡ੍ਰੀਅਸ ਨੋਰਲੇਨ ਨੂੰ ਕਿਹਾ ਕਿ ਉਹ ਹੁਣ ਵੀ 'ਸੋਸ਼ਲ ਡੈਮੋਕ੍ਰੇਟਿਕ' ਦੀ ਇਕ ਪਾਰਟੀ ਦੀ ਸਰਕਾਰ ਦੀ ਅਗਵਾਈ ਕਰਨ ਦੀ ਇਛੁੱਕ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਪਾਰਟੀ ਸਰਕਾਰ ਤੋਂ ਸਮਰਥਨ ਵਾਪਸ ਲੈਂਦੀ ਹੈ ਤਾਂ ਗਠਜੋੜ ਦੀ ਸਰਕਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ। ਸਵੀਡਨ ਦੀਆਂ 349 ਸੀਟਾਂ ਵਾਲੀ ਸੰਸਦ ਦੇ ਸਪੀਕਰ ਐਂਡ੍ਰੀਅਸ ਨੋਰਲੇਨ ਨੇ ਕਿਹਾ ਕਿ ਉਨ੍ਹਾਂ ਨੂੰ ਐਂਡਰਸਨ ਦਾ ਅਸਤੀਫ਼ਾ ਮਿਲ ਗਿਆ ਹੈ ਅਤੇ ਉਹ ਸਥਿਤੀ 'ਤੇ ਚਰਚਾ ਲਈ ਪਾਰਟੀ ਦੇ ਨੇਤਾਵਾਂ ਨਾਲ ਗੱਲ ਕਰਨਗੇ।

ਇਹ ਵੀ ਪੜ੍ਹੋ : ਸਵੀਡਨ 'ਚ 18-65 ਸਾਲ ਦੀ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਸਿਫਾਰਿਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News