ਕੋਰੋਨਾ ਆਫਤ : 1956 ਦੇ ਬਾਅਦ ਪਹਿਲੀ ਵਾਰ ਰੱਦ ਹੋਇਆ ਨੋਬਲ ਪੁਰਸਕਾਰ ਸਮਾਰੋਹ
Wednesday, Jul 22, 2020 - 06:44 PM (IST)
ਸਟਾਕਹੋਲਮ (ਬਿਊਰੋ): ਦੁਨੀਆ ਭਰ ਵਿਚ ਫੈਲ ਰਹੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਨੌਬਲ ਪੁਰਸਕਾਰ ਸਮਾਰੋਹ 64 ਸਾਲ ਬਾਅਦ ਪਹਿਲੀ ਵਾਰ ਰੱਦ ਕੀਤਾ ਗਿਆ ਹੈ। ਇਹ ਸਮਾਰੋਹ ਰਵਾਇਤੀ ਰੂਪ ਨਾਲ ਨੋਬਲ ਹਫਤੇ ਦੇ ਮੌਕੇ 'ਤੇ ਆਯੋਜਿਤ ਹੁੰਦਾ ਹੈ, ਜਦੋਂ ਵੱਕਾਰੀ ਪੁਰਸਕਾਰ ਦੇ ਜੇਤੂਆਂ ਨੂੰ ਵਾਰਤਾ ਅਤੇ ਪੁਰਸਕਾਰ ਸਮਾਰੋਹ ਦੇ ਲਈ ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿਚ ਸੱਦਾ ਦਿੱਤਾ ਜਾਂਦਾ ਹੈ। ਭਾਵੇਂਕਿ 2020ਦੇ ਲਈ ਨੋਬਲ ਪੁਰਸਕਾਰ ਜੇਤੂਆਂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਪਰ ਇਸ ਵਾਰ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ। ਉਂਝ ਇਹ ਸਮਾਰੋਹ 10 ਦਸੰਬਰ ਨੂੰ ਆਯੋਜਿਤ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਸਮਾਰੋਹ ਨੂੰ ਸਾਲ 1956 ਵਿਚ ਰੱਦ ਕੀਤਾ ਗਿਆ ਸੀ। ਉਸ ਸਮੇਂ ਇਸ ਦੇ ਪਿੱਛੇ ਦਾ ਕਾਰਨ ਸੋਵੀਅਤ ਸੰਘ ਵਿਚ ਰੋ ਰਹੇ ਵਿਰੋਧ ਪ੍ਰਦਰਸ਼ਨ ਸਨ। ਇਸ ਤੋਂ ਪਹਿਲਾਂ ਇਹ ਸਮਾਰੋਹ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਵੀ ਰੱਦ ਹੋਇਆ ਸੀ। ਇਹ ਪੁਰਸਕਾਰ ਨੋਬਲ ਫਾਊਂਡੇਸ਼ਨ ਵੱਲੋਂ ਸਵੀਡਨ ਦੇ ਵਿਗਿਆਨੀ ਐਲਫ੍ਰੈਡ ਨੋਬਲ ਦੀ ਯਾਦ ਵਿਚ ਸਾਲ 1901 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸ਼ਾਂਤੀ, ਸਾਹਿਤ, ਭੌਤਿਕੀ, ਰਸਾਇਣ, ਮੈਡੀਕਲ ਵਿਗਿਆਨ ਅਤੇ ਅਰਥਸ਼ਾਸਤਰ ਦੇ ਖੇਤਰ ਵਿਚ ਵਿਸ਼ਵ ਦਾ ਸਰਵ ਉੱਚ ਪੁਰਸਕਾਰ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਪੀ.ਐੱਮ. ਨੇ ਇਕ ਹੋਰ ਮੰਤਰੀ ਨੂੰ ਕੀਤਾ ਬਰਖਾਸਤ
ਸਥਾਨਕ ਅਖਬਾਰ ਨਾਲ ਗੱਲਬਾਤ ਵਿਚ ਨੋਬਲ ਫਾਊਂਡੇਸ਼ਨ ਦੇ ਚੇਅਰਮੈਨ ਲਾਰਸ ਹੇਕੇਂਸਟੀਨ ਨੇ ਕਿਹਾ,''ਦੋ ਪਰੇਸ਼ਾਨੀਆਂ ਹਨ। ਤੁਸੀਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕ ਜਗ੍ਹਾ ਇਕੱਠੇ ਨਹੀਂ ਕਰ ਸਕਦੇ। ਇਹ ਅਨਿਸ਼ਚਿਤ ਹੈ ਕਿ ਲੋਕ ਸਵੀਡਨ ਤੱਕ ਦੀ ਯਾਤਰਾ ਕਰਨੀ ਚਾਹੁੰਦੇ ਹਨ ਜਾਂ ਨਹੀਂ।'' ਇਸ ਸਾਲ ਹਰ ਤਰਾਂ ਦੇ ਐਲਾਨ nobelprize.org 'ਤੇ ਲਾਈਵ ਕੀਤੇ ਜਾਣਗੇ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਆਮਤੌਰ 'ਤੇ ਪੁਰਸਕਾਰ ਜੇਤੂ ਪੁਰਸਕਾਰ ਸਮਾਰੋਹ ਵਿਚ ਸਟਾਕਹੋਲਮ ਦੇ ਸਿਟੀ ਹਾਲ ਵਿਚ ਸਵੀਡਿਸ਼ ਸ਼ਾਹੀ ਪਰਿਵਾਰ ਅਤੇ 1300 ਮਹਿਮਾਨਾਂ ਦੇ ਨਾਲ ਭੋਜਨ ਲਈ ਸ਼ਾਮਲ ਹੁੰਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋ ਪਾਵੇਗਾ। ਹੇਕੇਂਸਟੀਨ ਨੇ ਦੱਸਿਆ ਕਿ ਪੁਰਸਕਾਰਾਂ ਦਾ ਐਲਾਨ 5 ਤੋਂ 12 ਅਕਤੂਬਰ ਦੇ ਵਿਚ ਕੀਤਾ ਜਾਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾਵਾਇਰਸ ਦੇ ਕਾਰਨ ਲੋਕ ਵੱਡੀ ਗਿਣਤੀ ਵਿਚ ਇਕ ਜਗ੍ਹਾ 'ਤੇ ਇਕੱਠੇ ਨਹੀਂ ਹੋ ਸਕਦੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਵੱਲੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਵੀਜ਼ਾ ਨੀਤੀ ਦਾ ਐਲਾਨ