ਅਮਰੀਕਾ 'ਚ ਜਲੰਧਰ ਦੇ ਸਵਰਨਜੀਤ ਸਿੰਘ ਨੇ ਰਚਿਆ ਇਤਿਹਾਸ, ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ

Monday, Nov 08, 2021 - 12:31 PM (IST)

ਨਿਊਯਾਰਕ/ਕਨੈਕਟੀਕਟ (ਰਾਜ ਗੋਗਨਾ): ਕਨੈਕਟੀਕਟ ਦੇ ਸ਼ਹਿਰ ਨਾਰਵਿਚ ਦੇ ਇਕ ਪੰਜਾਬੀ ਸਿੱਖ ਡੈਮੋਕਰੇਟ ਸਵਰਨਜੀਤ ਸਿੰਘ ਖਾਲਸਾ ਨੇ ਇਸ ਹਫ਼ਤੇ ਇਤਿਹਾਸ ਰਚ ਦਿੱਤਾ। ਜਲੰਧਰ ਨਾਲ ਪਿਛੋਕੜ ਰੱਖਣ ਵਾਲੇ ਸਵਰਨਜੀਤ ਸਿੰਘ ਕਨੈਕਟੀਕਟ ਰਾਜ ਦੀ ਸਿਟੀ ਕੌਂਸਲ ਲਈ ਚੁਣੇ ਗਏ ਪਹਿਲੇ ਸਿੱਖ ਬਣੇ ਹਨ। 

ਖਾਲਸਾ ਨੇ ਕਿਹਾ ਕਿ ਉਸ ਨੂੰ ਭਾਰਤੀ ਪਰਿਵਾਰਾਂ ਅਤੇ ਹੈਤੀਆਈ ਭਾਈਚਾਰੇ ਅਤੇ ਹੋਰਾਂ ਤੋਂ ਬਹੁਤ ਸਮਰਥਨ ਮਿਲਿਆ, ਜਿਨ੍ਹਾਂ ਨੇ ਮਿਉਂਸੀਪਲ ਬਾਡੀ ਲਈ ਉਸ ਦੀ ਬੋਲੀ ਵਿੱਚ ਬਹੁਤ ਵਿਸ਼ਵਾਸ ਦੀ ਭਾਵਨਾ ਪਾਈ। ਬੀਤੇ ਬੁੱਧਵਾਰ ਨੂੰ ਨਵੇਂ ਚੁਣੇ ਗਏ ਸਿਟੀ ਕੌਂਸਲ ਮੈਂਬਰ ਨੂੰ ਲੈਫਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਜ਼ ਵੱਲੋਂ ਇੱਕ ਵਧਾਈ ਸ਼ੰਦੇਸ ਦੇ ਨਾਲ ਮੁਬਾਰਕਬਾਦ ਵੀ ਦਿੱਤੀ ਗਈ। ਉਹਨਾਂ ਕਿਹਾ ਕਿ"ਮੈਂ ਸਵਰਨਜੀਤ ਸਿੰਘ ਖਾਲਸਾ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੰਦੀ ਹਾਂ।" ਬਾਈਸੀਵਿਜ਼ ਨੇ ਉਸ ਦਿਨ ਖਾਲਸਾ ਬਾਰੇ ਕਿਹਾ ਕਿ  "ਉਹ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਭਾਈਚਾਰੇ ਨੂੰ ਪਿਆਰ ਕਰਦਾ ਹੈ ਅਤੇ ਜਨਤਕ ਸੇਵਾ ਨੂੰ ਪਿਆਰ ਕਰਦਾ ਹੈ ਅਤੇ ਅਸੀਂ ਉਸਨੂੰ ਪ੍ਰਾਪਤ ਕਰਕੇ ਬਹੁਤ ਖੁਸ਼ਕਿਸਮਤ ਹਾਂ।" 

ਪੜ੍ਹੋ ਇਹ ਅਹਿਮ ਖਬਰ-ਨਿਊਜਰਸੀ 'ਚ ਭਾਰਤੀ ਮੂਲ ਦੇ ਸੈਮ ਜੋਸ਼ੀ ਨੇ ਰਚਿਆ ਇਤਿਹਾਸ, ਜਿੱਤੀ ਮੇਅਰ ਦੀ ਚੋਣ

ਗੌਰਤਲਬ ਹੈ ਕਿ ਅੱਜ ਦੁਨੀਆ ਭਰ ਵਿੱਚ ਸਿੱਖ ਧਰਮ ਦੇ 25 ਮਿਲੀਅਨ ਤੋਂ ਵੱਧ ਪੈਰੋਕਾਰ ਹਨ। ਸਿੱਖ ਕੁਲੀਸ਼ਨ ਐਡਵੋਕੇਸੀ ਗਰੁੱਪ ਦੇ ਅਨੁਸਾਰ, ਅੰਦਾਜ਼ਨ 500,000 ਦੇ ਕਰੀਬ ਸਿੱਖ ਅਮਰੀਕਾ ਵਿੱਚ ਰਹਿੰਦੇ ਹਨ। ਗਰੁੱਪ ਦਾ ਅੰਦਾਜ਼ਾ ਹੈ ਕਿ ਨੌਰਵਿਚ ਵਿੱਚ ਕੁੱਲ ਮਿਲਾ ਕੇ ਲਗਭਗ 10 ਸਿੱਖ ਪਰਿਵਾਰ ਹਨ। ਲੈਫਟੀਨੈਂਟ ਗਵਰਨਰ ਬਾਈਸੀਵਿਜ਼ ਨੇ ਕਿਹਾ ਕਿ ਰਾਜ ਦੀ ਵਿਧਾਨ ਸਭਾ ਰਾਜ ਦੀ ਵਿਭਿੰਨਤਾ ਦੀ ਪੂਰੀ ਤਰ੍ਹਾਂ ਪ੍ਰਤੀਨਿਧਤਾ ਕਰਨ ਵਿੱਚ ਅਸਫਲ ਰਹੀ ਹੈ, ਜਿੱਥੇ 10 ਵਿੱਚੋਂ ਇੱਕ ਨਾਗਰਿਕ ਦੂਜੇ ਦੇਸ਼ ਤੋਂ ਪ੍ਰਵਾਸੀ ਹੈ। ਉਹਨਾਂ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਸਾਡੇ ਰੈਂਕਾਂ ਵਿੱਚ ਵਿਭਿੰਨਤਾ ਹੈ।" 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News