ਆਸਟਰੇਲੀਅਨ ਖਿਡਾਰੀ ਗੈਰੀ ਰੋਹਨ ਬਣੇ ਦੋ ਬੱਚੀਆਂ ਦੇ ਪਿਤਾ, ਕੁੱਝ ਘੰਟਿਆਂ ਬਾਅਦ ਇਕ ਬੱਚੀ ਦੀ ਮੌਤ

04/13/2018 2:39:19 PM

ਸਿਡਨੀ —ਆਸਟਰੇਲੀਆ ਦੇ ਸਿਡਨੀ ਸਵੈਨਜ਼ ਸਟਾਰ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਗੈਰੀ ਰੋਹਨ ਦੇ ਘਰ ਬੀਤੇ ਦਿਨ ਦੋ ਬੱਚੀਆਂ ਨੇ ਜਨਮ ਲਿਆ। ਇਸ ਖੁਸ਼ੀ 'ਚ ਉਨ੍ਹਾਂ ਨੇ ਇੰਸਟਰਾਗ੍ਰਾਮ 'ਤੇ ਆਪਣੀ ਪਤਨੀ ਐਮੀ ਅਤੇ ਬੱਚੀਆਂ ਦੀ ਤਸਵੀਰ ਸਾਂਝੀ ਕੀਤੀ। ਇਸ ਦੇ 5 ਘੰਟਿਆਂ ਬਾਅਦ ਉਨ੍ਹਾਂ ਦੀ ਇਕ ਬੱਚੀ ਨੇ ਦਮ ਤੋੜ ਦਿੱਤਾ। ਪਰਿਵਾਰ ਨੇ ਦੱਸਿਆ ਕਿ ਇਕ ਬੱਚੀ ਜਨਮ ਤੋਂ ਪਹਿਲਾਂ ਹੀ ਐਨੇਸੇਫਲੀ ਨਾਂ ਦੀ ਬੀਮਾਰੀ ਨਾਲ ਪੀੜਤ ਸੀ। ਇਸ ਬੀਮਾਰੀ ਕਾਰਨ ਬੱਚੇ ਦੇ ਸਿਰ ਦਾ ਪੂਰਾ ਵਿਕਾਸ ਨਹੀਂ ਹੁੰਦਾ। 

PunjabKesari
ਆਸਟਰੇਲੀਅਨ ਫੁੱਟਬਾਲ ਲੀਗ ਦੇ ਖਿਡਾਰੀ ਨੇ ਆਪਣੀ ਪਤਨੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਬਹੁਤ ਬੇ-ਸਬਰੀ ਨਾਲ ਬੱਚਿਆਂ ਦੇ ਜਨਮ ਦੀ ਉਡੀਕ ਕਰ ਰਹੇ ਸਨ। ਉਹ ਹਮੇਸ਼ਾ ਕਹਿੰਦੇ ਰਹੇ ਕਿ ਉਨ੍ਹਾਂ ਦੀਆਂ ਦੋਵੇਂ ਬੱਚੇ ਬਹੁਤ ਪਿਆਰੇ ਹੋਣਗੇ। ਉਨ੍ਹਾਂ ਨੇ ਇਕ ਮਹੀਨਾ ਪਹਿਲਾਂ ਹੀ ਦੱਸਿਆ ਕਿ ਉਹ ਦੋ ਬੱਚਿਆਂ ਦੇ ਪਾਪਾ ਬਣਨ ਵਾਲੇ ਹਨ ਪਰ ਉਨ੍ਹਾਂ 'ਚੋਂ ਇਕ ਬੀਮਾਰੀ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਬੱਚੀਆਂ ਦਾ ਨਾਂ ਬੈਲਾ ਅਤੇ ਵਿਲੀਓ ਰੱਖਿਆ ਅਤੇ ਵਿਲੀਓ ਦੀ ਮੌਤ ਹੋ ਗਈ ਹੈ। ਰੋਹਨ ਨੇ ਕਿਹਾ ਕਿ ਉਨ੍ਹਾਂ ਨੇ 5 ਘੰਟਿਆਂ ਲਈ ਆਪਣੀਆਂ ਦੋਹਾਂ ਧੀਆਂ ਨਾਲ ਖਾਸ ਸਮਾਂ ਬਤੀਤ ਕੀਤਾ ਅਤੇ ਇਸ ਸਮੇਂ ਨੇ ਉਨ੍ਹਾਂ ਨੂੰ ਇੰਨੀ ਖੁਸ਼ੀ ਕੀਤੀ ਕਿ ਉਸ ਨੂੰ ਉਹ ਕਦੇ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ,'' ਸਾਡੀ ਪਿਆਰੀ ਜਿਹੀ ਪਰੀ ਦੁਨੀਆ 'ਤੇ ਖੰਭ ਖੋਲ੍ਹਣ ਤੋਂ ਪਹਿਲਾਂ ਹੀ ਚਲੀ ਗਈ ਪਰ ਉਹ ਸਾਨੂੰ ਕੁੱਝ ਘੰਟਿਆਂ 'ਚ ਹੀ ਜ਼ਿੰਦਗੀ ਦੀਆਂ ਕਈ ਗੱਲਾਂ ਸਿਖਾ ਗਈ।'' ਉਨ੍ਹਾਂ ਨੇ ਹਸਪਤਾਲ ਵਾਲਿਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਦੂਜੀ ਧੀ ਅਤੇ ਪਤਨੀ ਸਿਹਤਮੰਦ ਹਨ।


Related News