ਏਅਰਪੋਰਟ ''ਤੇ ਤਲਾਸ਼ੀ ਦੌਰਾਨ ਖੁਲਵਾਇਆ ਬੈਗ ਤਾਂ ਉੱਡੇ ਹੋਸ਼, ਪਈਆਂ ਭਾਜੜਾਂ, 22 ਉਡਾਨਾਂ ਰੱਦ
Tuesday, Dec 06, 2022 - 04:50 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ ਹਵਾਈ ਅੱਡੇ 'ਤੇ ਸ਼ੱਕੀ ਸਾਮਾਨ ਮਿਲਣ ਦੇ ਕਾਰਨ ਹਵਾਈ ਅੱਡਾ ਫੌਰਨ ਖਾਲੀ ਕਰਵਾਇਆ ਗਿਆ। ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ ਅਤੇ ਕਈ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ
ਇਕ ਯਾਤਰੀ ਦੇ ਬੈਗ 'ਚੋਂ ਮਿਲੇ ਇਸ ਸ਼ੱਕੀ ਸਾਮਾਨ ਨੂੰ ਬੰਬ ਨਿਰੋਧਕ ਟੀਮਾਂ ਵੱਲੋਂ ਸੁਰੱਖਿਅਤ ਪਾਇਆ ਗਿਆ। ਜਾਣਕਾਰੀ ਅਨੁਸਾਰ ਪੁਲਸ ਨੂੰ 6:00 ਵਜੇ ਘਟਨਾ ਸਥਾਨ 'ਤੇ ਬੁਲਾਇਆ ਗਿਆ ਅਤੇ ਯਾਤਰੀਆਂ ਨੂੰ ਦੋ ਘੰਟਿਆਂ ਲਈ ਕਾਰ ਪਾਰਕ ਵਿਚ ਲਿਜਾਇਆ ਗਿਆ ਅਤੇ ਸਟਾਫ ਵੱਲੋਂ ਠੰਡ ਤੋਂ ਬਚਾਅ ਲਈ ਐਮਰਜੈਂਸੀ ਕੰਬਲ ਅਤੇ ਪਾਣੀ ਵੰਡਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਫਾਰਚੂਨਰ ਨਾਲ ਟੱਕਰ ਕਾਰਨ ਬੁਲੇਟ ਨੂੰ ਲੱਗੀ ਅੱਗ, 2 ਨੌਜਵਾਨਾਂ ਦੀ ਗਈ ਜਾਨ
ਇਸ ਘਟਨਾ ਕਾਰਨ ਗਲਾਸਗੋ ਹਵਾਈ ਅੱਡੇ ਨੇ ਪੁਸ਼ਟੀ ਕੀਤੀ ਕਿ 22 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਤਿੰਨ ਨੂੰ ਡਾਈਵਰਟ ਵੀ ਕੀਤਾ ਗਿਆ। ਰਾਇਲ ਨੇਵੀ ਬੰਬ ਨਿਰੋਧਕ ਯੂਨਿਟ ਨੂੰ ਘਟਨਾ ਸਥਾਨ 'ਤੇ ਭੇਜੇ ਜਾਣ ਤੋਂ ਪਹਿਲਾਂ ਪੁਲਿਸ ਵੱਲੋਂ ਸੈਂਟਰਲ ਸਰਚ ਖੇਤਰ ਅਤੇ ਘਰੇਲੂ ਉਡਾਣ ਵਾਲੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਕਰੀਬ 12:30 ਵਜੇ ਯਾਤਰੀਆਂ ਨੂੰ ਇਮਾਰਤ ਵਿਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਕਾਰਨ ਜਿੱਥੇ ਹਫੜਾ ਦਫੜੀ ਦਾ ਮਾਹੌਲ ਬਣਿਆ ਰਿਹਾ, ਉੱਥੇ ਯਾਤਰੀਆਂ ਨੂੰ ਕਈ ਘੰਟੇ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।