ਲੰਡਨ ''ਚ ਤਿੰਨ ਸ਼ੱਕੀ ਅੱਤਵਾਦੀ ਗ੍ਰਿਫਤਾਰ, ਪੁਲਸ ਵਲੋਂ ਸਰਚ ਅਭਿਆਨ ਜਾਰੀ

06/09/2017 3:33:34 PM

ਲੰਡਨ (ਰਾਜਵੀਰ ਸਮਰਾ)—ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਇਨ੍ਹਾਂ ਦਾ ਸਬੰਧ ਇਕ ਜੂਨ ਨੂੰ ਹੋਏ ਹਮਲੇ ਨਾਲ ਨਹੀਂ ਹੈ। ਇਸ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ। ਸਮਾਚਾਰ ਏਜੰਸੀ ਮੁਤਾਬਕ ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਨਿਊਹੈਮ ਦੇ ਕੋਲ ਤੇ ਤੀਜੇ ਵਿਅਕਤੀ ਨੂੰ ਵਾਲਥਮ ਫਾਰੈਸਟ ਤੋਂ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਅੱਤਵਾਦੀ ਹੋਣ ਦੇ ਸ਼ੱਕ, ਤਿਆਰੀ ਜਾਂ ਉਕਸਾਉਣ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਗ੍ਰਿਫਤਾਰੀ ਬੁੱਧਵਾਰ ਰਾਤ ਨੂੰ ਕੀਤੀ ਗਈ ਤੇ ਇਨ੍ਹਾਂ ਖਿਲਾਫ ਜਾਂਚ ਜਾਰੀ ਹੈ। ਲੰਡਨ ਪੁਲ 'ਤੇ ਹਮਲੇ ਤੋਂ ਬਾਅਦ ਬਰਤਾਨੀਆ 'ਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਹੈ। ਲੰਡਨ ਪੁਲ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ ਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਆਮ ਚੋਣਾਂ ਨੂੰ ਵੇਖਦਿਆਂ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।


Related News