ਸ਼ੱਕੀ ਰੂਸੀ ਹਮਲਿਆਂ ''ਚ ਸੀਰੀਆ ਦੇ 44 ਨਾਗਰਿਕਾਂ ਦੀ ਮੌਤ

Friday, Jun 08, 2018 - 09:45 PM (IST)

ਸ਼ੱਕੀ ਰੂਸੀ ਹਮਲਿਆਂ ''ਚ ਸੀਰੀਆ ਦੇ 44 ਨਾਗਰਿਕਾਂ ਦੀ ਮੌਤ

ਬੇਰੂਤ— ਉੱਤਰ-ਪੱਛਮੀ ਸੀਰੀਆ 'ਚ ਵਿਧਰੋਹੀ ਸੰਘਰਸ਼ ਵਾਲੇ ਇਲਾਕੇ 'ਚ ਹੋਏ ਸ਼ੱਕੀ ਰੂਸੀ ਹਮਲਿਆਂ 'ਚ 44 ਨਾਗਰਿਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੀ ਜਾਣਕਾਰੀ ਬ੍ਰਿਟੇਨ-ਬੇਸਡ ਮਾਨੀਟਰ ਨੇ ਦਿੱਤੀ ਹੈ। ਇਨ੍ਹਾਂ ਹਮਲਿਆਂ 'ਚ ਮਾਰੇ ਜਾਣ ਵਾਲਿਆਂ 'ਚ 6 ਬੱਚੇ ਵੀ ਸ਼ਾਮਲ ਹਨ।
ਬ੍ਰਿਟੇਨ ਬੇਸ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਦਲਿਬ ਸੂਬੇ ਦੇ ਜ਼ਾਰਦਾਨਾ ਰਿਹਾਇਸ਼ੀ ਇਲਾਕੇ 'ਤੇ ਇਹ ਹਮਲੇ ਕੀਤੇ ਹਏ। ਰੂਸੀ ਰੱਖਿਆ ਮੰਤਰਾਲੇ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ ਤੇ ਕਿਹਾ ਕਿ ਇਸ 'ਚ ਕੋਈ ਸੱਚਾਈ ਨਹੀਂ ਹੈ। ਜ਼ਾਰਦਾਨਾ ਇਲਾਕੇ 'ਤੇ ਅਲਕਾਇਦਾ ਨਾਲ ਸਬੰਧਿਤ ਤਾਹਿਰ-ਅਲ-ਸ਼ਾਮ ਵਿਧਰੋਹੀਆਂ ਦਾ ਕਬਜ਼ਾ ਹੈ।


Related News