ਉੱਤਰੀ ਇਰਾਕ ''ਚ ਸ਼ੱਕੀ ਆਈ.ਐੱਸ. ਦੇ ਹਮਲੇ ''ਚ 13 ਪੁਲਸ ਮੁਲਾਜ਼ਮ ਮਾਰੇ ਗਏ

Sunday, Sep 05, 2021 - 07:40 PM (IST)

ਉੱਤਰੀ ਇਰਾਕ ''ਚ ਸ਼ੱਕੀ ਆਈ.ਐੱਸ. ਦੇ ਹਮਲੇ ''ਚ 13 ਪੁਲਸ ਮੁਲਾਜ਼ਮ ਮਾਰੇ ਗਏ

ਬਗਦਾਦ-ਉੱਤਰੀ ਇਲਾਕ ਦੇ ਪੇਂਡੂ ਇਲਾਕੇ 'ਚ ਬੰਦੂਕਧਾਰੀਆਂ ਨੇ ਇਕ ਸੰਘੀ ਪੁਲਸ ਚੌਕੀ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹੋਈ ਝੜਪ 'ਚ 13 ਪੁਲਸ ਮੁਲਾਜ਼ਮ ਮਾਰੇ ਗਏ। ਇਕ ਸੁਰੱਖਿਆ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਹਮਲੇ ਦਾ ਦੋਸ਼ ਇਸਲਾਮਿਕ ਸਟੇਟ ਦੇ ਅੱਤਵਾਦੀਆਂ 'ਤੇ ਲਾਇਆ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਮਲਾ ਸ਼ਨੀਵਾਰ ਰਾਤ ਕਿਰਕੁਕ ਸੂਬੇ ਦੇ ਸਤੀਹਾ ਪਿੰਡ 'ਚ ਇਕ ਪੁਲਸ ਚੌਕੀ 'ਤੇ ਕੀਤਾ ਗਿਆ, ਜਿਸ 'ਚ ਪੰਜ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ

ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨਾਲ ਮੁਠਭੇੜ ਕਰੀਬ ਇਕ ਘੰਟੇ ਤੱਕ ਚੱਲੀ। ਅਧਿਕਾਰੀ ਨੇ ਇਹ ਜਾਣਕਾਰੀ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਤੀ ਕਿਉਂਕਿ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਸੀ। ਅੱਤਵਾਦੀ ਸਮੂਹ ਨੇ ਹਮਲੇ ਦੀ ਅਜੇ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਹੈ, ਪਰ 2017 'ਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੀ ਸਹਾਇਤਾ ਨਾਲ ਇਰਾਕੀ ਸੁਰੱਖਿਆ ਬਲਾਂ ਤੋਂ ਮਿਲੀ ਖੇਤਰੀ ਹਾਰ ਤੋਂ ਬਾਅਦ ਨਾਲ ਉੱਤਰੀ ਇਰਾਕ ਆਈ.ਐੱਸ. ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।

ਇਹ ਵੀ ਪੜ੍ਹੋ : ਤੁਰਕੀ 'ਚ 116 ਸਾਲਾ ਮਹਿਲਾ ਨੇ ਕੋਰੋਨਾ ਨੂੰ ਦਿੱਤੀ ਮਾਤ

ਇਰਾਕੀ ਫੌਜ ਪਹਾੜ੍ਹੀ ਉੱਤਰੀ ਖੇਤਰ ਅਤੇ ਪੱਛਮੀ ਇਰਾਕ ਦੇ ਰੇਗੀਸਤਾਨ 'ਚ ਨਿਯਮਿਤ ਤੌਰ 'ਤੇ ਆਈ.ਐੱਸ. ਵਿਰੋਧੀ ਮੁਹਿੰਮ ਚੱਲਾਉਂਦੀ ਹੈ, ਜਿਥੇ ਉਹ ਲੁੱਕਦੇ ਹਨ। ਹਾਲ ਦੇ ਸਾਲਾ 'ਚ ਆਈ.ਐੱਸ. ਦੇ ਹਮਲੇ ਘੱਟ ਹੋਏ ਹਨ ਪਰ ਇਨ੍ਹਾਂ ਖੇਤਰਾਂ 'ਚ ਜਾਰੀ ਹੈ, ਜਿਥੇ ਸੁਰੱਖਿਆ ਬਲ ਅਕਸਰ ਹਮਲੇ, ਛਾਪੇਮਾਰ ਹਮਲੇ ਅਤੇ ਸੜਕ ਕੰਢੇ ਬੰਬ ਦੀ ਲਪੇਟ 'ਚ ਆਉਂਦੇ ਹਨ।

ਇਹ ਵੀ ਪੜ੍ਹੋ : ਗਿਨੀ ਦੇ ਰਾਸ਼ਟਰਪਤੀ ਭਵਨ ਨੇੜੇ ਭਾਰੀ ਗੋਲੀਬਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News