ਪਾਕਿਸਤਾਨ ''ਚ ਸ਼ੱਕੀ ਮਹਿਲਾ ਆਤਮਘਾਤੀ ਹਮਲਾਵਰ ਗ੍ਰਿਫ਼ਤਾਰ
Sunday, Feb 19, 2023 - 05:13 PM (IST)

ਕਵੇਟਾ (ਭਾਸ਼ਾ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਨੇ ਆਤਮਘਾਤੀ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਵਿਸਫੋਟਕਾਂ ਨਾਲ ਭਰੀ ਜੈਕੇਟ ਨਾਲ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲੋਚਿਸਤਾਨ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਸ਼ੱਕੀ, ਜਿਸ ਦੀ ਪਛਾਣ ਮਹਾਬਲ ਵਜੋਂ ਕੀਤੀ ਗਈ ਸੀ, ਨੂੰ ਸ਼ਨੀਵਾਰ ਨੂੰ ਕਵੇਟਾ ਦੇ ਇੱਕ ਉਪਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ “ਸਾਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਪਾਬੰਦੀਸ਼ੁਦਾ ਵਿਦਰੋਹੀ ਜਥੇਬੰਦੀ ਬਲੋਚ ਲਿਬਰੇਸ਼ਨ ਫਰੰਟ (ਬੀਐਲਐਫ) ਨੇ ਕਵੇਟਾ ਵਿੱਚ ਇੱਕ ਮਹੱਤਵਪੂਰਨ ਅਦਾਰੇ 'ਤੇ ਹਮਲਾ ਕਰਨ ਲਈ ਇੱਕ ਆਤਮਘਾਤੀ ਹਮਲਾਵਰ ਭੇਜਿਆ ਹੈ। ਅਸੀਂ ਉਸ ਦੀ ਪਛਾਣ ਬੇਬਗਰ ਉਰਫ ਨਦੀਮ ਦੀ ਪਤਨੀ ਮਹਾਬਲ ਵਜੋਂ ਕੀਤੀ ਹੈ।'' ਔਰਤ ਨੂੰ ਸੀ.ਟੀ.ਡੀ ਅਤੇ ਇੰਟੈਲੀਜੈਂਸ ਦੀਆਂ ਟੀਮਾਂ ਨੇ ਇਲਾਕੇ 'ਚ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਫਰੰਟ ਦੇ ਖਿਲਾਫ ਮੁਹਿੰਮ ਚਲਾਉਂਦੇ ਹੋਏ ਕਵੇਟਾ ਦੇ ਇੱਕ ਉਪਨਗਰ 'ਚ ਪਾਰਕ ਨੇੜਿਓਂ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਆਤਮਘਾਤੀ ਹਮਲੇ ਵਿਚ ਵਰਤੀ ਗਈ ਜੈਕੇਟ ਵਾਲਾ ਬੈਗ ਮਿਲਿਆ ਹੈ। ਜੈਕਟ ਵਿੱਚ ਚਾਰ ਤੋਂ ਪੰਜ ਕਿਲੋਗ੍ਰਾਮ ਵਿਸਫੋਟਕ ਸਨ।''
ਪੜ੍ਹੋ ਇਹ ਅਹਿਮ ਖ਼ਬਰ- PIA ਨੇ ਚੀਨ ਦੀ ਯਾਤਰਾ ਕਰਨ ਵਾਲੇ ਵਿਦਿਆਰਥੀਆਂ ਲਈ ਛੋਟ ਦਾ ਕੀਤਾ ਐਲਾਨ
ਪਿਛਲੇ ਸਾਲ ਅਪ੍ਰੈਲ ਵਿੱਚ ਪਾਬੰਦੀਸ਼ੁਦਾ ਬਲੋਚਿਸਤਾਨ ਨੈਸ਼ਨਲ ਆਰਮੀ (ਬੀਐਲਏ) ਦੀ ਇੱਕ ਮਹਿਲਾ ਆਤਮਘਾਤੀ ਹਮਲਾਵਰ ਨੇ ਕਰਾਚੀ ਯੂਨੀਵਰਸਿਟੀ ਦੇ ਕਨਫਿਊਸ਼ਸ ਇੰਸਟੀਚਿਊਟ ਦੇ ਪ੍ਰਵੇਸ਼ ਦੁਆਰ 'ਤੇ ਆਤਮਘਾਤੀ ਹਮਲਾ ਕੀਤਾ ਸੀ, ਜਿਸ ਵਿੱਚ ਤਿੰਨ ਚੀਨੀ ਅਧਿਆਪਕਾਂ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਾਕਿਸਤਾਨੀ ਡਰਾਈਵਰ ਮਾਰਿਆ ਗਿਆ। ਇਹ ਗ੍ਰਿਫ਼ਤਾਰੀ ਸ਼ੁੱਕਰਵਾਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀਆਂ ਦੁਆਰਾ ਕਰਾਚੀ ਦੇ ਪੁਲਸ ਮੁਖੀ ਦੇ ਹੈੱਡਕੁਆਰਟਰ 'ਤੇ ਕੀਤੇ ਗਏ ਘਾਤਕ ਹਮਲੇ ਤੋਂ ਬਾਅਦ ਕੀਤੀ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।