ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ

Wednesday, Sep 22, 2021 - 08:51 PM (IST)

ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ

ਬੈਂਕਾਕ-ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਅਜਿਹੇ ਟੀਚੇ ਮਿਲੇ ਹਨ ਕਿ ਸੰਭਵਤ ਸੂਬਾ ਵੱਲੋਂ ਸਪਾਂਸਰ ਇਕ ਚੀਨੀ ਸਮੂਹ ਵੱਲੋਂ ਇਕ ਭਾਰਤੀ ਮੀਡੀਆ ਸਮੂਹ ਨਾਲ ਹੀ ਪੁਲਸ ਵਿਭਾਗ ਅਤੇ ਰਾਸ਼ਟਰੀ ਪਛਾਣ ਸੰਬੰਧੀ ਅੰਕੜਿਆਂ ਲਈ ਜ਼ਿੰਮੇਵਾਰੀ ਏਜੰਸੀ ਨੂੰ ਹੈਕ ਕਰ ਲਿਆ ਗਿਆ ਸੀ। ਮੈਚਾਚੁਸੇਟਸ ਸਥਿਤ ਰਿਕਾਰਡੇਡ ਫਿਊਚਰ ਦੇ ਇਨਸਕਿਟ ਗਰੁੱਪ ਨੇ ਕਿਹਾ ਕਿ ਹੈਕਿੰਗ ਸਮੂਹ, ਜਿਸ ਨੂੰ ਅਸਥਾਈ ਤੌਰ 'ਤੇ ਟੀ.ਏ.ਜੀ.-28 ਨਾਂ ਦਿੱਤਾ ਗਿਆ ਹੈ, ਨੇ ਵਿਨਟੀ ਮਾਲਵੇਅਰ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ : ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਾਤਾਰ ਘਟਨੀ ਪਿਛਲੇ ਹਫ਼ਤੇ ਵੀ ਜਾਰੀ ਰਹੀ : WHO

ਇਹ ਮਾਲਵੇਅਰ ਵਿਸ਼ੇਸ਼ ਤੌਰ 'ਤੇ ਸੂਬੇ ਵੱਲੋਂ ਸਪਾਂਸਰ ਕਈ ਚੀਨੀ ਗਤੀਵਿਧੀਆਂ ਸਮੂਹਾਂ ਦਰਮਿਆਨ ਸਾਂਝਾ ਕੀਤਾ ਗਿਆ ਹੈ। ਚੀਨੀ ਅਧਿਕਾਰੀ ਲਗਾਤਾਰ ਸਪਾਂਸਰ ਹੈਕਿੰਗ ਦੇ ਕਿਸੇ ਵੀ ਰੂਪ ਤੋਂ ਇਨਕਾਰ ਕਰਦੇ ਰਹਿੰਦੇ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਖੁਦ ਸਾਈਬਰ ਹਮਲਾਵਾਰਾਂ ਦਾ ਪ੍ਰਮੁੱਖ ਨਿਸ਼ਾਨਾ ਹੈ। ਇਸ ਦੋਸ਼ ਨਾਲ ਦੋ ਖੇਤਰੀ ਦਿੱਗਜ ਦੇਸ਼ਾਂ ਦਰਮਿਆਨ ਤਕਰਾਰ ਵਧਣ ਦੇ ਆਸਾਰ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ

ਦੋਵਾਂ ਦੇ ਸਬੰਧ ਪਹਿਲੇ ਤੋਂ ਹੀ ਸਰਹੱਦ ਵਿਵਾਦ ਨੂੰ ਲੈ ਕੇ ਗੰਭੀਰ ਤੌਰ 'ਤੇ ਤਣਾਅਪੂਰਨ ਹਨ। ਇੰਸਕਿਟ ਗਰੁੱਪ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸਾਈਬਰ ਹਮਲੇ ਉਨ੍ਹਾਂ ਸਰਹੱਦੀ ਤਣਾਵਾਂ ਨਾਲ ਸੰਬੰਧਿਤ ਹੋ ਸਕਦੇ ਹਨ। ਸੰਗਠਨ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਅਗਸਤ 2021 ਦੀ ਸ਼ੁਰੂਆਤ 'ਚ, ਰਿਕਾਰਡ ਕੀਤੇ ਗਏ ਅੰਕੜਿਆਂ ਤੋਂ ਚੱਲਦਾ ਹੈ ਕਿ 2020 ਦੀ ਤੁਲਨਾ 'ਚ 2021 'ਚ ਭਾਰਤੀ ਸੰਗਠਨਾਂ ਅਤੇ ਕੰਪਨੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ੱਕੀ ਚੀਨੀ ਗਤੀਵਿਧੀਆਂ ਦੀ ਗਿਣਤੀ 'ਚ 261 ਫੀਸਦੀ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : ਸਾਡੋ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲਿਆਂ ਦੀ ਪ੍ਰਤੀਰੋਧਕ ਸਮਰਥਾ ਵਧੀ : J&J

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News