ਇਸਲਾਮਿਕ ਸਟੇਟ : ਸ਼੍ਰੀਲੰਕਾ ਨੂੰ ਸ਼ੱਕ-ਭਾਰਤ ’ਚ ਗ੍ਰਿਫ਼ਤਾਰ 4 ਅੱਤਵਾਦੀਆਂ ਦਾ ਆਕਾ 46 ਸਾਲਾ ਜੇਰਾਰਡ

Wednesday, May 29, 2024 - 10:31 AM (IST)

ਇਸਲਾਮਿਕ ਸਟੇਟ : ਸ਼੍ਰੀਲੰਕਾ ਨੂੰ ਸ਼ੱਕ-ਭਾਰਤ ’ਚ ਗ੍ਰਿਫ਼ਤਾਰ 4 ਅੱਤਵਾਦੀਆਂ ਦਾ ਆਕਾ 46 ਸਾਲਾ ਜੇਰਾਰਡ

ਕੋਲੰਬੋ (ਏ. ਐੱਨ. ਆਈ.) : ਸ਼੍ਰੀਲੰਕਾ ਦੇ ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਇਕ 46 ਸਾਲਾ ਵਿਅਕਤੀ ਉਨ੍ਹਾਂ 4 ਸ਼੍ਰੀਲੰਕਾਈ ਨਾਗਰਿਕਾਂ ਦਾ ਆਕਾ ਹੈ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਭਾਰਤ ਦੇ ਅਹਿਮਦਾਬਾਦ ਹਵਾਈ ਅੱਡੇ ਤੋਂ ਪਾਬੰਦੀਸ਼ੁਦਾ ਇਸਲਾਮਿਕ ਸਟੇਟ (ਆਈ. ਐੱਸ.ਆਈ. ਐੱਸ.) ਨਾਲ ਸਬੰਧ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼੍ਰੀਲੰਕਾ ਪੁਲਸ ਨੇ ਦੱਸਿਆ ਕਿ ਸ਼ੱਕੀ ਓਸਮਾਨਦ ਜੇਰਾਡ ਡੇਮਾਟਾਗੋਡਾ ਦਾ ਰਹਿਣ ਵਾਲਾ ਹੈ ਅਤੇ ਅਕਸਰ ਆਪਣੀ ਦਿੱਖ ਬਦਲਦਾ ਰਹਿੰਦਾ ਹੈ। 

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਮੰਨਿਆ ਜਾ ਰਿਹਾ ਹੈ ਕਿ ਜੈਰਾਰਡ ਸ਼ੱਕੀ ਸ਼੍ਰੀਲੰਕਾਈ ਨਾਗਰਿਕਾਂ ਦੀ ਭਾਰਤ ਯਾਤਰਾ 'ਚ ਮਦਦ ਕਰਦਾ ਹੈ। ਸ਼੍ਰੀਲੰਕਾ ਪੁਲਸ ਨੇ ਹਾਲ ਹੀ ਵਿੱਚ ਸ਼ੱਕੀ ਦੇ ਟਿਕਾਣੇ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਲਈ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਭਾਰਤ 'ਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੀਲੰਕਾਈ ਲੋਕਾਂ ਨੂੰ ਲੈ ਕੇ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਸ਼ੁਰੂ ਹੋ ਗਿਆ ਹੈ। ਗੁਜਰਾਤ ਐਂਟੀ-ਟੈਰਰਿਸਟ ਸਕੁਐਡ (ਏਟੀਐਸ) ਨੇ 19 ਮਈ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ 'ਤੇ ਇੱਕ ISIS ਅੱਤਵਾਦੀ ਨੂੰ ਰੋਕਿਆ ਸੀ। 

ਇਹ ਵੀ ਪੜ੍ਹੋ - ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਇਸ ਮਸ਼ਰੂਮ ਨਾਲ ਪਾ ਸਕਦੇ ਹੋ ਛੁਟਕਾਰਾ

ਇਸ ਦੇ ਨਾਲ ਹੀ ਇਸ ਨਾਲ ਜੁੜੇ 4 ਸ਼੍ਰੀਲੰਕਾਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਮੁਹੰਮਦ ਨੁਸਰਤ ਇੱਕ ਵਪਾਰੀ ਹੈ ਅਤੇ ਉਹ ਸਿੰਗਾਪੁਰ, ਮਲੇਸ਼ੀਆ ਅਤੇ ਦੁਬਈ ਵਰਗੇ ਦੇਸ਼ਾਂ ਤੋਂ ਦੂਰਸੰਚਾਰ ਉਪਕਰਨ ਅਤੇ ਇਲੈਕਟ੍ਰੀਕਲ ਉਪਕਰਣਾਂ ਦੀ ਦਰਾਮਦ ਦਾ ਕਾਰੋਬਾਰ ਕਰਦਾ ਹੈ। ਦੱਸ ਦੇਈਏ ਕਿ ਮੁਹੰਮਦ ਨਫਰਾਨ (27) ਆਪਣੀ ਪਹਿਲੀ ਪਤਨੀ ਤੋਂ ਬਦਨਾਮ ਅੰਡਰਵਰਲਡ ਅਪਰਾਧੀ ਨਿਆਸ ਨੌਫਰ ਉਰਫ 'ਪੋਟਾ ਨੌਫਰ' ਦਾ ਪੁੱਤਰ ਹੈ। 'ਪੋਟਾ ਨੌਫ' ਨੂੰ ਹਾਈ ਕੋਰਟ ਦੇ ਜੱਜ ਸ਼ਰਤ ਅੰਬੇਪੀਟੀਆ ਦੇ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। 

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਇਸ ਦੇ ਨਾਲ ਹੀ ਦੂਜੇ ਦੋ ਸ਼੍ਰੀਲੰਕਾਈ ਕੋਲੰਬੋ ਦੇ ਰਹਿਣ ਵਾਲੇ ਮੁਹੰਮਦ ਫਾਰਿਸ (35) ਅਤੇ ਮੁਹੰਮਦ ਰਸ਼ਦੀਨ (43) ਹਨ, ਜੋ ਕੋਲੰਬੋ ਦਾ ਰਹਿਣ ਵਾਲਾ ਹੈ। ਪਤਾ ਲੱਗਾ ਹੈ ਕਿ ਅੱਤਵਾਦੀ ਜਾਂਚ ਡਿਵੀਜ਼ਨ ਨੇ ਫਾਰਿਸ ਦੇ ਕਰੀਬੀ ਹਮੀਦ ਆਮਿਰ ਨੂੰ 21 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਫਾਰਿਸ 19 ਮਈ ਨੂੰ ਚੇਨਈ ਲਈ ਰਵਾਨਾ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News