ਪਾਕਿ ਦੀ ਚੇਅਰਲਿਫਟ ਦੀ ਤਾਰ ਟੁੱਟਣ ਦੀ ਘਟਨਾ ''ਚ ਬਚੇ ਬੱਚਿਆਂ ਨੇ ਆਖੀ ਇਹ ਗੱਲ
Thursday, Aug 24, 2023 - 01:49 PM (IST)
ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਕ ਪਹਾੜੀ ਇਲਾਕੇ 'ਚ ਮੰਗਲਵਾਰ ਨੂੰ ਚੇਅਰਲਿਫਟ ਦੀ ਤਾਰ ਟੁੱਟਣ ਦੀ ਘਟਨਾ 'ਚ ਜਿਉਂਦੇ ਬਚੇ ਸਕੂਲੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ਮਹਿਸੂਸ ਹੋ ਰਿਹਾ ਹੈ ਕਿ ਉਹ ਨਹੀਂ ਬਚਣਗੇ। ਖੈਬਰ ਪਖਤੂਨਖਵਾ ਸੂਬੇ ਦੇ ਪਹਾੜੀ ਇਲਾਕੇ 'ਚ ਮੰਗਲਵਾਰ ਨੂੰ ਚੇਅਰਲਿਫਟ ਦੀ ਤਾਰ ਟੁੱਟਣ ਨਾਲ 900 ਫੁੱਟ ਦੀ ਉੱਚਾਈ 'ਤੇ ਫਸੇ ਸਾਰੇ 8 ਲੋਕਾਂ ਨੂੰ 14 ਘੰਟੇ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਸਫਲਤਾਪੂਰਵਕ ਬਚਾ ਲਿਆ ਗਿਆ।
ਹਾਦਸੇ 'ਚ ਬਚੇ ਬੱਚਿਆਂ ਨੇ ਸਰਕਾਰ ਨੂੰ ਉਨ੍ਹਾਂ ਦੇ ਪਿੰਡ 'ਚ ਸਕੂਲ ਅਤੇ ਪੁਲ ਬਣਾਉਣ ਦੀ ਕੀਤੀ ਅਪੀਲ
ਖੈਬਰ ਪਖਤੂਨਖਵਾ ਦੇ ਬੱਟਾਗ੍ਰਾਮ ਜ਼ਿਲੇ ਦੇ ਪਹਾੜੀ ਖੇਤਰ 'ਚ ਲੋਕ ਨਦੀ ਦੀ ਘਾਟੀ ਨੂੰ ਪਾਰ ਕਰ ਰਹੇ ਸਨ ਤਾਂ ਕੇਬਲ ਟੁੱਟਣ ਕਾਰਨ ਛੇ ਬੱਚੇ ਅਤੇ ਦੋ ਬਾਲਗ ਫਸ ਗਏ। ਸਵੇਰੇ 8 ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਚੇ ਸਕੂਲ ਜਾ ਰਹੇ ਸਨ। ਹਾਦਸੇ 'ਚ ਬਚੇ ਬੱਚਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ 'ਚ ਸਕੂਲ ਅਤੇ ਪੁਲ ਬਣਾਇਆ ਜਾਵੇ ਤਾਂ ਜੋ ਭਵਿੱਖ 'ਚ ਉਨ੍ਹਾਂ ਨੂੰ ਚੇਅਰਲਿਫਟ ਦੀ ਸਵਾਰੀ ਕਰਨ ਦੀ ਲੋੜ ਨਾ ਪਵੇ।
ਬਚਾਏ ਗਏ ਲੋਕਾਂ 'ਚੋਂ 15 ਸਾਲਾ ਓਸਾਮਾ ਸ਼ਰੀਫ ਨੇ ਕਿਹਾ, ''ਮੈਂ ਚਮਤਕਾਰਾਂ ਦੀਆਂ ਕਹਾਣੀਆਂ ਸੁਣੀਆਂ ਸਨ ਪਰ ਮੈਂ ਬਚਾਅ ਮੁਹਿੰਮ ਦੌਰਾਨ ਆਪਣੀਆਂ ਅੱਖਾਂ ਨਾਲ ਚਮਤਕਾਰ ਹੁੰਦਾ ਦੇਖਿਆ।'' ਮੈਂ ਸਕੂਲ ਜਾ ਰਿਹਾ ਸੀ ਕਿ ਇਕ ਕੇਬਲ ਟੁੱਟ ਗਈ। ਉਨ੍ਹਾਂ ਨੇ ਇੱਕ ਇੰਟਰਵਿਊ 'ਚ ਕਿਹਾ "ਸਾਨੂੰ ਅਚਾਨਕ ਝਟਕਾ ਲੱਗਾ ਅਤੇ ਇਹ ਸਭ ਇੰਨਾ ਅਚਾਨਕ ਹੋਇਆ ਕਿ ਸਾਨੂੰ ਲੱਗਾ ਕਿ ਅਸੀਂ ਸਾਰੇ ਮਰਨ ਵਾਲੇ ਹਾਂ,"।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8